03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਐਸ.ਪੀ.ਐਸ. ਹਸਪਤਾਲ ਵਲੋਂ ਸ਼ੇਰਪੁਰ ਚੌਕ ਕੰਕਰੀਟ ਪਲਾਂਟ ਸ਼ਿਫਟ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 04-04-2026
ਲੁਧਿਆਣਾ, 3 ਅਪ੍ਰੈਲ (ਡਾ. ਤਰਲੋਚਨ ਸਿੰਘ)-ਮਹਾਂਨਗਰ ਦੇ ਐਂਟਰੀ ਪੁਆਇੰਟ ਸ਼ੇਰਪੁਰ ਚੌਕ 'ਚ ਸਥਿਤ ਐਨ.ਐਚ.ਏ.ਆਈ. ਦੇ ਕੰਕਰੀਟ ਪਲਾਂਟ ਕਾਰਨ ਜਿੱਥੇ ਸ਼ਹਿਰਵਾਸੀਆਂ ਨੂੰ ਰੋਜ਼ਾਨਾ ਲੰਮੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਵਿਚੋਂ ਨਿਕਲਣ ਵਾਲੀ ਧੂੜ, ਮਿੱਟੀ ਅਤੇ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ | ਅੱਜ ਐਸ.ਪੀ.ਐਸ. ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਨੇ ਇਸ ਪਲਾਂਟ ਨੂੰ ਜਲਦ ਸ਼ਿਫਟ ਕਰਨ ਲਈ ਮੰਗ ਪੱਤਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਦਿੱਤਾ | ਡੀ.ਸੀ. ਨੇ ਇਸ ਪਲਾਂਟ ਨੂੰ ਜਲਦ ਸ਼ਿਫਟ ਕਰਾਉਣ ਦਾ ਭਰੋਸਾ ਦਿੱਤਾ | ਇੱਥੇ ਇਹ ਦੱਸਣਾ ਵੀ ਉਚਿੱਤ ਹੋਵੇਗਾ ਕਿ ਇਸ ਕੰਕਰੀਟ ਪਲਾਂਟ ਕਾਰਨ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਰੇਨ ਹਾਰਵੈਸਟਿੰਗ ਪਿੱਟ ਪੂਰੀ ਤਰ੍ਹਾਂ ਬੰਦ ਪਏ ਹਨ, ਜਿਸ ਕਾਰਨ ਥੋੜ੍ਹੀ ਬਾਰਸ਼ ਕਾਰਨ ਹੀ ਸੜਕ 'ਤੇ ਹੜ੍ਹ ਵਰਗੇ ਹਾਲਾਤ ਹੋ ਜਾਂਦੇ ਹਨ | ਇਸ ਦੇ ਬਿਲਕੁਲ ਸਾਹਮਣੇ ਮਹਾਂਨਗਰ ਦਾ ਪ੍ਰਸਿੱਧ ਐਸ.ਪੀ.ਐਸ. ਹਸਪਤਾਲ ਮੌਜੂਦ ਹੈ | ਇਸ ਪਲਾਂਟ 'ਚੋਂ ਨਿਕਲਣ ਵਾਲੀ ਧੂੜ, ਮਿੱਟੀ ਮਰੀਜ਼ਾਂ ਲਈ ਕਾਫ਼ੀ ਘਾਤਕ ਹੈ | ਇਲਾਕਾ ਨਿਵਾਸੀਆਂ ਵਲੋਂ ਇਸ ਪਲਾਂਟ ਨੂੰ ਚੁਕਾਉਣ ਲਈ ਪਹਿਲਾਂ ਵੀ ਕਈ ਵਾਰ ਵੱਖ-ਵੱਖ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਗਈ ਹੈ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ |

ਪਿਛਲੀ ਖ਼ਬਰ ਆਦਿਵਾਸੀਆਂ ਦੇ ਕਤਲੇਆਮ ਵਿਰੁੱਧ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਕਨਵੈਨਸ਼ਨ ਪੰਜਾਬੀ ਭਵਨ 'ਚ ਅੱਜ <br/> ਅਗਲੀ ਖ਼ਬਰ ਰਾਜਾ ਵੜਿੰਗ ਨੂੰ ਮਿਲੇ ਮੁਹੰਮਦ ਗੁਲਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।