ਲੁਧਿਆਣਾ, 31 ਮਾਰਚ (ਜਸਵਿੰਦਰ ਸਿੰਘ)-ਪੋਸਟ ਗ੍ਰੇਜੂਐਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੀ ਹੋਣਹਾਰ ਵਿਦਿਆਰਥਣ ਪੂਨਮ ਨੇ ਪੰਜਾਬ ਯੂਨੀਵਰਸਿਟੀ ਦੀ ਐੱਮ.ਏ. ਹਿੰਦੀ ਤੀਜੇ ਸੈਮੇਸਟਰ ਦੀ ਪ੍ਰੀਖਿਆ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਕਾਲਜ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਪ੍ਰੋਫੈਸਰ (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ ਨੇ ਇਸ ਸ਼ਾਨਦਾਰ ਰਿਜਲਟ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ | ਵਿਭਾਗ ਮੁਖੀ ਡਾ. ਸੌਰਭ ਕੁਮਾਰ ਨੇ ਵੀ ਇਸ ਮੌਕੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਭਾਗ ਦੇ ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਲਗਾਤਾਰ ਉਚਿਤ ਮਾਰਗਦਰਸ਼ਨ ਦਿੰਦੇ ਹਨ, ਜਿਸ ਕਰਕੇ ਵਿਭਾਗ ਦਾ ਨਤੀਜਾ ਹਮੇਸ਼ਾ ਹੀ ਸ਼ਾਨਦਾਰ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਪੂਨਮ ਨੇ ਆਪਣੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਉਪਲਬਧੀ 'ਤੇ ਵਿਭਾਗ ਦੇ ਅਧਿਆਪਕਾਂ, ਡਾ. ਮੋਨਿਕਾ, ਡਾ. ਮੋਨਿਕਾ ਜੈਨ, ਡਾ. ਸੋਨਦੀਪ ਅਤੇ ਪ੍ਰੋ. ਇੰਦਰਜੀਤ ਪਸਵਾਨ ਨੇ ਵੀ ਖੁਸ਼ੀ ਪ੍ਰਗਟ ਕੀਤੀ ਅਤੇ ਪੂਨਮ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |