17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਲਾਡੋਵਾਲ ਟੋਲ ਪਲਾਜ਼ਾ ਤੋਂ ਕਿਸਾਨਾਂ ਨੇ ਐਸ.ਡੀ.ਐਮ. ਬਾਵਾ ਦੇ ਵਿਸ਼ਵਾਸ ਉਪਰੰਤ ਧਰਨਾ ਕੀਤਾ ਮੁਲਤਵੀ <br/>

ਅਜੀਤ ਡੈਸਕ 31-03-2026
ਲਾਡੋਵਾਲ, 30 ਮਾਰਚ (ਬਲਬੀਰ ਸਿੰਘ ਰਾਣਾ)-ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਵਿਖੇ 14 ਮਾਰਚ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਹਲਕੇ ਦੀਆਂ ਤਿੰਨ ਮੰਗਾਂ ਸਤਲੁਜ ਦਰਿਆ ਸਥਿਤ ਸਸਰਾਲੀ ਬੰਨ੍ਹ ਨੂੰ ਪੱਕਾ ਕਰਨਾ, ਰਾਹੋਂ ਰੋਡ ਦਾ ਨਿਰਮਾਣ ਕਰਨਾ ਅਤੇ ਰਾਹੋਂ ਰੋਡ 'ਤੇ ਲੱਗੀਆਂ ਫੜੀਆਂ ਰੇੜੀਆਂ ਉਠਾਉਣ ਨੂੰ ਲੈ ਕੇ ਦਿਨ ਰਾਤ ਦਾ ਪੱਕਾ ਧਰਨਾ ਲਗਾਇਆ ਗਿਆ ਸੀ, ਨੂੰ ਉਦੋਂ ਮੁਲਤਵੀ ਕੀਤਾ, ਜਦੋਂ ਐਸ.ਡੀ.ਐਮ. ਕੁਲਦੀਪ ਸਿੰਘ ਬਾਵਾ ਨੇ ਕਿਸਾਨ ਜਥੇਬੰਦੀ ਨੂੰ ਭਰੋਸਾ ਦਵਾਇਆ ਕਿ ਰਾਹੋਂ ਰੋਡ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ, ਲੋੜੀਂਦਾ ਸਾਮਾਨ ਵੀ ਸੜਕ 'ਤੇ ਪਹੁੰਚ ਚੁੱਕਾ ਹੈ, ਇਕ-ਦੋ ਦਿਨਾਂ ਵਿਚ ਸੜਕ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਜਾਵੇਗਾ, ਉਨ੍ਹਾਂ ਕਿਸਾਨ ਜਥੇਬੰਦੀ ਨੂੰ ਕਿਹਾ ਕਿ ਤੁਸੀਂ ਧਰਨਾ ਸਮਾਪਤ ਕਰ ਦੇਵੋ, ਪਹਿਲਾਂ ਰਾਹੋਂ ਰੋਡ ਦਾ ਚੱਕਰ ਲਗਾ ਕੇ ਦੇਖੋ ਉਥੇ ਸਾਮਾਨ ਪਹੁੰਚ ਰਿਹਾ ਹੈ | ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਐਸ.ਡੀ.ਐਮ. ਬਾਵਾ ਵਲੋਂ ਪੂਰਨ ਤੌਰ 'ਤੇ ਭਰੋਸਾ ਦੇਣ ਅਤੇ ਦੂਜਾ ਕਿਸਾਨਾਂ ਦੀ ਕਣਕ ਦੀ ਫ਼ਸਲ ਪੱਕ ਚੁੱਕੀ ਹੈ, ਉਸ ਦੀ ਵਾਢੀ ਕਰਨ ਅਤੇ ਫ਼ਸਲ ਦੀ ਸਾਂਭ ਸੰਭਾਲ ਕਰਨ ਲਈ ਧਰਨਾ ਮੁਲਤਵੀ ਕੀਤਾ ਗਿਆ ਹੈ | ਜੇਕਰ ਰਾਹੋਂ ਰੋਡ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਲਾਡੋਵਾਲ ਟੋਲ ਪਲਾਜ਼ਾ 'ਤੇ ਮੁੜ ਪੱਕਾ ਧਰਨਾ ਲਗਾਇਆ ਜਾਵੇਗਾ, ਉਹ ਧਰਨਾ ਵੱਡੇ ਪੱਧਰ 'ਤੇ ਲਗਾਇਆ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ, ਬਲਕਾਰ ਸਿੰਘ ਬੈਂਸ ਜਨਰਲ ਸਕੱਤਰ ਪੰਜਾਬ, ਜਸਵਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ, ਸੀਨੀ. ਆਗੂ ਸੁਖਦੇਵ ਸਿੰਘ ਮੰਗਲੀ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਭੋਲਾ ਸਿੰਘ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਪਟਿਆਲਾ, ਸੀਨੀ. ਆਗੂ ਮਨਜੀਤ ਸਿੰਘ ਅਰੋੜਾ, ਮਨਮੋਹਨ ਸਿੰਘ ਪਟਿਆਲਾ, ਨੰਬਰਦਾਰ ਗੁਰਮੀਤ ਸਿੰਘ, ਜਸਵੀਰ ਸਿੰਘ ਨਾਮਧਾਰੀ, ਗੁਰਮੁਖ ਸਿੰਘ ਮੰਗਲੀ, ਸਤਨਾਮ ਸਿੰਘ ਤੋਂ ਇਲਾਵਾ ਹੋਰ ਕਿਸਾਨ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਵਲੋਂ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਨੂੰ ਮੰਗ ਪੱਤਰ <br/> ਅਗਲੀ ਖ਼ਬਰ ਗੈਸ ਦੀ ਕਿੱਲਤ ਕਾਰਨ ਬਾਲਣ ਵਾਲੀ ਲੱਕੜ ਅਤੇ ਕੋਲੇ ਦੀਆਂ ਕੀਮਤਾਂ 'ਚ ਵਾਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।