17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਗੈਸ ਦੀ ਕਿੱਲਤ ਕਾਰਨ ਬਾਲਣ ਵਾਲੀ ਲੱਕੜ ਅਤੇ ਕੋਲੇ ਦੀਆਂ ਕੀਮਤਾਂ 'ਚ ਵਾਧਾ <br/>

ਅਜੀਤ ਡੈਸਕ 31-03-2026
ਫੁੱਲਾਂਵਾਲ, 30 ਮਾਰਚ (ਮਨਜੀਤ ਸਿੰਘ ਦੁੱਗਰੀ)-ਪੱਛਮੀ ਏਸ਼ੀਆ ਜੰਗ ਦੇ ਚੱਲਦਿਆਂ ਐੱਲ. ਪੀ. ਜੀ. ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਵਪਾਰਕ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਆਉਣ ਕਰਕੇ ਹਲਵਾਈਆਂ, ਫਾਸਟ ਫੂਡ, ਹੋਟਲਾਂ/ਰੈਸਟੋਰੈਂਟਾਂ ਅਤੇ ਕੈਟਰਿੰਗ ਦਾ ਕੰਮ ਕਰਨ ਵਾਲਿਆਂ ਵਲੋਂ ਇਸ ਦੇ ਬਦਲ ਵਿਚ ਬਾਲਣ ਲਈ ਵਰਤੀ ਜਾਣ ਵਾਲੀ ਲੱਕੜੀ ਅਤੇ ਕੋਲੇ ਦੀਆਂ ਕੀਮਤਾਂ ਵਿਚ ਵੀ ਇਨ ਦਿਨਾਂ ਅਥਾਹ ਵਾਧਾ ਹੋਇਆ ਹੈ | ਬਾਲਣ ਲਈ ਵਰਤੀ ਜਾਣ ਵਾਲੀ ਲੱਕੜ ਜਿਹੜੀ ਕਿ ਪਹਿਲਾਂ 15 ਰੁਪਏ ਪ੍ਰਤੀ ਕਿੱਲੋ ਮਿਲਦੀ ਸੀ, ਮੌਜੂਦਾ ਸਮੇਂ 10 ਰੁਪਏ ਦੇ ਵਾਧੇ ਦੇ ਨਾਲ 25 ਰੁਪਏ ਕਿੱਲੋ ਅਤੇ ਕੱਚਾ ਕੋਲਾ ਜਿਹੜਾ ਪਹਿਲਾ 45 ਰੁਪਏ ਮਿਲਦਾ ਸੀ, ਹੁਣ 10 ਰੁਪਏ ਵੱਧ ਕੇ 55 ਰੁਪਏ ਕਿੱਲੋ ਮਿਲ ਰਿਹਾ ਹੈ, ਜਿਸ ਨੂੰ ਲੈ ਕੇ ਖਾਣ-ਪੀਣ ਦਾ ਕੰਮ ਕਰਨ ਵਾਲਿਆਂ 'ਤਰਤਣ ਲਈ ਮਹਿੰਗੇ ਹੋਟਲਾਂ, ਰੈਸਟੋਰੈਂਟਾਂ ਅਤੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਉਪਯੁਕਤ ਜਗ੍ਹਾ ਹੀ ਨਹੀਂ ਹੇ ਵੱਡਾ ਆਰਥਿਕ ਬੋਝ ਪੈ ਰਿਹਾ ਹੈ | ਇੱਥੋਂ ਤੱਕ ਕਈ ਥਾਈਾ ਤਾਂ ਬਾਲਣ ਵਾਲੀ ਲੱਕੜ ਅਤੇ ਕੋਲੇ ਵਾਲੀਆਂ ਭੱਠੀਆਂ ਵੈ | ਮਹਿੰਗੀਆਂ ਅਤੇ ਸ਼ਾਨਦਾਰ ਬਣੀਆਂ ਇਮਾਰਤਾਂ ਅੰਦਰ ਉਹ ਲੱਕੜ ਜਾਂ ਕੋਲੇ ਨਾਲ ਅੱਗ ਨਹੀਂ ਬਾਲ ਸਕਦੇ, ਜਿਸ ਕਰਕੇ ਕਈ ਥਾਈਾ ਹਲਵਾਈਆਂ ਜਾਂ ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਵਾਲਿਆਂ ਵਲੋਂ ਆਪਣੀਆਂ ਕੁੱਝ ਵਸਤਾਂ ਜਿਵੇਂ ਟਿੱਕੀ ਅਤੇ ਸਾਊਥ ਇੰਡੀਅਨ ਖਾਣ-ਪੀਣ ਵਾਲੀਆਂ ਵਸਤਾਂ ਬਣਾਉਣ ਵਿਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਜਿੱਥੇ ਇਹ ਪਕਵਾਨ ਖਾਣ ਦੇ ਸ਼ੌਕੀਨ ਇਨ੍ਹਾਂ ਦੇ ਸਵਾਦ ਤੋਂ ਵਾਂਝੇ ਹੋ ਰਹੇ ਹਨ, ਉੱਥੇ ਹੀ ਦੁਕਾਨਦਾਰਾਂ ਦੀ ਗਾਹਕੀ 'ਤੇ ਵੀ ਵੱਡਾ ਅਸਰ ਪਿਆ ਹੈ | ਇਸ ਦੇ ਨਾਲ ਹੀ ਐਲ.ਪੀ.ਜੀ. ਗੈਸ ਨਾਲ ਚੱਲਣ ਵਾਲੀਆਂ ਭੱਠੀਆਂ ਦੇ ਬਦਲ ਵਜੋਂ ਮਾਰਕੀਟ ਵਿਚ ਡੀਜ਼ਲ ਵਾਲੀਆਂ ਭੱਠੀਆਂ ਅਤੇ ਇੰਡੈਕਸ਼ਨ ਚੁਲਿਆਂ ਦੀ ਮੰਗ ਵਧਣ ਨਾਲ ਇਨ੍ਹਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ | ਇਸ ਦਾ ਇਕ ਕਾਰਨ ਇਹ ਵੀ ਹੈ ਕਿ ਗੈਸ ਦੀ ਕਿੱਲਤ ਹੋਣ ਕਰਕੇ ਲੋਕਾਂ ਵਲੋਂ ਪੰਜਾਬ 'ਚ ਮੁਫ਼ਤ ਮਿਲ ਰਹੀ ਬਿਜਲੀ ਦਾ ਲਾਹ ਲੈਂਦੇ ਹੋਏ ਇੰਡੈਕਸ਼ਨ ਚੁਲਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ | ਧਾਂਦਰਾ ਸੜਕ ਸਥਿਤ ਇਕ ਮਠਿਆਈਆਂ ਦੀ ਦੁਕਾਨ ਚਲਾ ਰਹੇ ਵਿਅਕਤੀ ਦੇ ਦੱਸਣ ਮੁਤਾਬਿਕ ਕਮਰਸ਼ੀਅਲ ਗੈਸ ਸਿਲੰਡਰ ਲੈਣ ਲਈ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਫਾਰਮ ਭਰ ਕੇ ਦੇਣਾ ਪੈਂਦਾ ਹੈ, ਜਿਸ ਤੋਂ ਬਾਅਦ ਹੀ ਕੰਮ ਦੀ ਪੜਤਾਲ ਕਰਕੇ ਸਬੰਧਿਤ ਏਜੰਸੀਆਂ ਨੂੰ ਮੰਗ ਅਨੁਸਾਰ ਕਟੌਤੀ ਕਰਕੇ ਸਿਲੰਡਰਾਂ ਦੀ ਸਪਲਾਈ ਕੀਤੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜੋ ਕਾਫ਼ੀ ਔਖੀ ਪ੍ਰਣਾਲੀ ਸਾਬਤ ਹੋ ਰਹੀ ਹੈ | ਜਾਣਕਾਰ ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਕ ਪ੍ਰੋਗਰਾਮ ਲਈ ਸਿਰਫ਼ 2 ਸਿਲੰਡਰ ਹੀ ਦਿੱਤੇ ਜਾ ਰਹੇ ਹਨ, ਜੋ ਨਾਕਾਫ਼ੀ ਹਨ | ਇਸ ਤੋਂ ਇਲਾਵਾ ਗੈਸ ਦੀਆਂ ਭੱਠੀਆਂ 'ਤੇ ਕੰਮ ਕਰਨ ਦੇ ਆਦੀ ਹੋ ਚੁੱਕੇ ਕਾਰੀਗਰ ਹੁਣ ਲੱਕੜ ਨਾਲ ਬਲ਼ਨ ਵਾਲੀਆਂ ਭੱਠੀਆਂ 'ਤੇ ਕੰਮ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ, ਜਿਸ ਨੂੰ ਲੈ ਕੇ ਖਾਣ-ਪੀਣ ਦਾ ਕੰਮ ਕਰਨ ਵਾਲਿਆਂ ਨੂੰ ਜਿੱਥੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਹਾਲਾਤ ਕੁੱਝ ਹੋਰ ਦਿਨਾਂ ਤੱਕ ਜਾਰੀ ਰਹਿਣਗੇ ਤਾਂ ਉਨ੍ਹਾਂ ਦਾ ਕਾਰੋਬਾਰ ਬਿਲਕੁੱਲ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਜਾਵੇਗਾ, ਜਿਸਦੀ ਚਿੰਤਾ ਵਧੇਰੇ ਸਤਾਉਣ ਲੱਗੀ ਹੈ |

ਪਿਛਲੀ ਖ਼ਬਰ ਲਾਡੋਵਾਲ ਟੋਲ ਪਲਾਜ਼ਾ ਤੋਂ ਕਿਸਾਨਾਂ ਨੇ ਐਸ.ਡੀ.ਐਮ. ਬਾਵਾ ਦੇ ਵਿਸ਼ਵਾਸ ਉਪਰੰਤ ਧਰਨਾ ਕੀਤਾ ਮੁਲਤਵੀ <br/> ਅਗਲੀ ਖ਼ਬਰ ਉਦਯੋਗਪਤੀ ਤੇ ਵਪਾਰਕ ਅਦਾਰੇ ਕਮਰਸ਼ੀਅਲ ਗੈਲ ਸਿਲੰਡਰਾਂ ਦੀ ਕਿੱਲਤ ਤੋਂ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।