28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰੇਲਵੇ ਅੰਡਰ ਪਾਥ ਪੁਲ ਦੀ ਸੁਰੱਖਿਆ ਲਈ ਲਗਾਏ ਗਾਡਰ (ਰੋਕਾਂ) ਮੁੜ ਉਖਾੜੇ <br/>

ਅਜੀਤ ਡੈਸਕ 29-03-2026
ਇਆਲੀ/ਥਰੀਕੇ, 28 ਮਾਰਚ (ਮਨਜੀਤ ਸਿੰਘ ਦੁੱਗਰੀ)-ਸਰਦਾਰੀ ਲਾਲ ਕਪੂਰ ਮਾਰਗ ਸਥਿਤ ਲੋਧੀ ਕਲੱਬ ਰੇਲਵੇ ਅੰਡਰ ਪਾਥ ਦੀ ਸੁਰੱਖਿਆ ਲਈ ਲਗਾਏ ਗਏ ਗਾਡਰਾਂ ਦੇ ਉਪਰਲੇ ਪਾਸੇ ਵਾਲੇ ਗਾਡਰ (ਰੋਕ) ਕਿਸੇ ਸ਼ਰਾਰਤੀ ਅਨਸਰ ਵਲੋਂ ਮੁੜ ਉਖਾੜ ਦਿੱਤੇ ਗਏ | ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵਲੋਂ ਪੁਲ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਅੰਡਰ ਪਾਥ ਹੇਠੋਂ ਵੱਧ ਉਚਾਈ ਵਾਲੇ ਵਾਹਨਾਂ ਦੇ ਲਾਂਘੇ ਨੂੰ ਰੋਕਣ ਲਈ ਇਹ ਗਾਡਰ (ਰੋਕ) ਕਿਸੇ ਸ਼ਰਾਰਤੀ ਅਨਸਰ ਵਲੋਂ ਤੋੜੇ ਜਾਣ ਤੋਂ ਬਾਅਦ 'ਅਜੀਤ' ਵਿਚ ਖ਼ਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੁੱਝ ਮਹੀਨੇ ਪਹਿਲਾਂ ਹੀ ਲਗਾਈਆਂ ਗਈਆਂ ਸਨ, ਪਰ ਇਸ ਵਾਰ ਦਿਲਚਸਪ ਪਹਿਲੂ ਇਹ ਦੇਖਣ ਵਿਚ ਸਾਹਮਣੇ ਆਇਆ ਕਿ ਇਸ ਤੋਂ ਪਹਿਲਾਂ ਜਿੰਨੀ ਵਾਰੀ ਵੀ ਇਹ ਗਾਡਰ ਤੋੜੇ ਗਏ ਸਨ | ਇਨ੍ਹਾਂ ਨੂੰ ਤੋੜਨ ਵਾਲੇ ਅਨਸਰ ਇਹ ਗਾਡਰ ਇੱਥੇ ਹੀ ਸੁੱਟ ਜਾਂਦੇ ਸਨ, ਪਰ ਇਸ ਵਾਰ ਤੋੜਿਆ ਗਿਆ ਗਾਡਰ ਕਿਧਰੇ ਵੀ ਨੇੜੇ ਤੇੜੇ ਦਿਖਾਈ ਨਹੀਂ ਦਿੱਤਾ | ਜਦੋਂ ਇਸ ਬਾਰੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇਹ ਗਾਡਰ (ਰੋਕਾਂ) ਲਗਾ ਚੁੱਕੇ ਹਨ, ਪਤਾ ਨਹੀਂ ਕਿਉਂ ਕੁੱਝ ਸ਼ਰਾਰਤੀ ਅਨਸਰ ਰਾਤ ਵੇਲੇ ਇਹ ਮੁੜ ਉਖਾੜ ਦਿੰਦੇ ਹਨ | ਉਹ ਰੇਲਵੇ ਪੁਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਜਲਦ ਹੀ ਮੁੜ ਦੁਆਰਾ ਇਹ ਗਾਡਰ ਲਗਾਉਣਗੇ |

ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਕਮੇਟੀ ਵਲੋਂ ਮੰਗਾਂ ਨੂੰ ਲੈ ਕੇ ਰੋਸ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।