21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਲਮਗੀਰ ਦੇ ਛੱਪੜਾਂ ਦੀ ਸਾਫ-ਸਫਾਈ ਲਈ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ-ਪੰਚਾਇਤ ਆਲਮਗੀਰ <br/>

ਪਿੰਡ ਆਲਮਗੀਰ ਦੇ ਛੱਪੜਾ ਦੀ ਸਮੱਸਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਕਰਨਜੋਤ ਸਿੰਘ ਗਰੇਵਾਲ ਨਾਲ ਪੰਚ ਰਾਮਆਸਰਾ ਸਿੰਘ, ਨਾਮਦੇਵ ਸਿੰਘ ਅਤੇ ਹੋਰ | ਤਸਵੀਰ-ਜਰਨੈਲ ਸਿੰਘ ਪੱਟੀ <br/> 25-01-2026
ਆਲਮਗੀਰ, 24 ਜਨਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਇਤਿਹਾਸਕ ਪਿੰਡ ਆਲਮਗੀਰ ਸਥਿਤ ਬਣੇ ਛੱਪੜਾਂ ਵਿਚ ਫੈਲੀ ਗੰਦਗੀ ਕਾਰਨ ਇਲਾਕਾ ਨਿਵਾਸੀਆਂ ਦੀਆਂ ਆ ਰਹੀਆਂ ਸਕਿਾਇਤਾਂ ਤੋਂ ਦੁਖੀ ਪਿੰਡ ਦੀ ਪੰਚਾਇਤ ਨੇ ਛੱਪੜਾਂ ਦੀ ਸਾਫ ਸਫਾਈ ਲਈ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾਂ ਵਿੱਚ ਗਰਾਂਟ ਦੀ ਮੰਗ ਕੀਤੀ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਪੰਚ ਕਰਨਜੋਤ ਸਿੰਘ ਗਰੇਵਾਲ, ਪੰਚ ਰਾਮਆਸਰਾ ਸਿੰਘ, ਨਾਮਦੇਵ ਸਿੰਘ ਨੇ ਦੱਸਿਆ ਕਿ ਪਿੰਡ ਆਲਮਗੀਰ ਵਿਖੇ ਕਈ ਛੱਪੜ ਬਣੇ ਹੋਏ ਹਨ, ਜਿਨਾਂ ਦੀ ਸਾਫ ਸਫਾਈ ਅਤੇ ਰੱਖ ਰਖਾਅ ਸਮੇਂ ਸਿਰ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਛੱਪੜ ਓਵਰਫਲੋ ਵੀ ਹੋ ਜਾਂਦੇ ਹਨ, ਜਿਸ ਕਾਰਨ ਛੱਪੜਾਂ ਦੇ ਪਾਣੀ ਵਿੱਚੋਂ ਗੰਦੀ ਬਦਬੋ ਉੱਠਣ ਲੱਗਦੀ ਹੈ ਅਤੇ ਪੰਚਾਇਤ ਕੋਲ ਆਮਦਨ ਦੇ ਸੀਮਤ ਸਾਧਨ ਨਾ ਹੋਣ ਕਾਰਨ ਛੱਪੜਾਂ ਦੀ ਸਾਫ ਸਫਾਈ ਲਈ ਪੰਚਾਇਤ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਨੂੰ ਜੋਰਦਾਰ ਸ਼ਬਦਾਂ ਵਿੱਚ ਅਪੀਲ ਕਰਦਿਆਂ ਕਿਹਾ ਕਿ ਛੱਪੜਾਂ ਦੀ ਸਾਫ ਸਫਾਈ ਲਈ ਤੁਰੰਤ ਬਿਨਾਂ ਕਿਸੇ ਦੇਰੀ ਦੇ ਗਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਛੱਪੜਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ |

ਪਿਛਲੀ ਖ਼ਬਰ ਐਸ. ਓ. ਆਈ. ਪ੍ਰਧਾਨ ਮਾਣਕਵਾਲ ਦਾ ਹਲਕਾ ਗਿੱਲ ਦੇ ਮੁੱਖ ਦਫ਼ਤਰ ਵਿਖੇ ਸਨਮਾਨ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਸੀ.ਆਰ.ਆਈ.ਐਫ. 'ਤੇ ਐਕਸਟੈਨਸ਼ਨ ਭਾਸ਼ਣ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।