21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਸੀ.ਆਰ.ਆਈ.ਐਫ. 'ਤੇ ਐਕਸਟੈਨਸ਼ਨ ਭਾਸ਼ਣ ਕਰਵਾਇਆ <br/>

ਅਜੀਤ ਡੈਸਕ 25-01-2026
ਲੁਧਿਆਣਾ, 24 ਜਨਵਰੀ (ਡਾ. ਤਰਲੋਚਨ ਸਿੰਘ)-ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਪਲੇਸਮੈਂਟ ਸੈੱਲ ਨੇ ਵਿਦਿਆਰਥੀਆਂ ਦੀ ਵਿੱਤੀ ਸਾਖਰਤਾ ਅਤੇ ਆਧੁਨਿਕ ਕ੍ਰੈਡਿਟ ਅਤੇ ਉਧਾਰ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਸੀ.ਆਰ.ਆਈ.ਐਫ. ਕ੍ਰੈਡਿਟ ਲੀਪ ਪ੍ਰੋਗਰਾਮ 'ਤੇ ਇਕ ਐਕਸਟੈਨਸ਼ਨ ਭਾਸ਼ਣ ਕਰਵਾਇਆ | ਇਸ ਸੈਸ਼ਨ ਦੀ ਅਗਵਾਈ ਬਜਾਜ ਫਾਈਨੈਂਸ ਤੋਂ ਗੁਰਸ਼ਰਨ ਸਿੰਘ ਨੇ ਕੀਤੀ, ਜਿਨ੍ਹਾਂ ਨੇ ਵਿੱਤੀ ਸੰਸਥਾਵਾਂ ਵਲੋਂ ਅਪਣਾਈਆਂ ਜਾਣ ਵਾਲੀਆਂ ਕ੍ਰੈਡਿਟ ਰੇਟਿੰਗ ਵਿਧੀਆਂ, ਕ੍ਰੈਡਿਟ ਮੁਲਾਂਕਣ ਅਤੇ ਉਧਾਰ ਪ੍ਰਕਿਰਿਆਵਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ | ਪ੍ਰੋਗਰਾਮ ਵਿਚ ਰਜਿਸਟ੍ਰੇਸ਼ਨ, ਪ੍ਰੀ ਅਤੇ ਪੋਸਟ-ਅਸੈਸਮੈਂਟ ਟੈੱਸਟ, ਚਾਰ ਮੋਡੀਊਲ ਅਤੇ ਪ੍ਰਮਾਣੀਕਰਣ ਸ਼ਾਮਿਲ ਹਨ | ਇਹ ਭਾਸ਼ਣ ਪਲੇਸਮੈਂਟ ਕੋਆਰਡੀਨੇਟਰ ਡਾ. ਨੀਤੂ ਪ੍ਰਕਾਸ਼ ਅਤੇ ਡਾ. ਨਿਧੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੁਲਾਰੇ ਦਾ ਉਨ੍ਹਾਂ ਦੀ ਸੂਝਵਾਨ ਪੇਸ਼ਕਾਰੀ ਲਈ ਧੰਨਵਾਦ ਕੀਤਾ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਆਲਮਗੀਰ ਦੇ ਛੱਪੜਾਂ ਦੀ ਸਾਫ-ਸਫਾਈ ਲਈ ਤੁਰੰਤ ਗਰਾਂਟ ਜਾਰੀ ਕੀਤੀ ਜਾਵੇ-ਪੰਚਾਇਤ ਆਲਮਗੀਰ <br/> ਅਗਲੀ ਖ਼ਬਰ ਸੰਤ ਬਾਬਾ ਜਸਵੰਤ ਸਿੰਘ ਦੇ ਛੋਟੇ ਭਰਾ ਐਡਵੋਕੇਟ ਅਮਰਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।