25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਭੈਣ ਦੇ ਸੱਸ-ਸੁਹਰੇ ਨੂੰ ਕਤਲ ਕਰਨ ਵਾਲੇ ਪ੍ਰਵਾਸੀ ਭਾਰਤੀ ਨੂੰ ਉਮਰ ਕੈਦ <br/>

ਅਜੀਤ ਡੈਸਕ 21-01-2026
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਭੈਣ ਦੀ ਸੱਸ ਅਤੇ ਸੁਹਰੇ ਨੂੰ ਕਤਲ ਕਰਨ ਵਾਲੇ ਇਕ ਪ੍ਰਵਾਸੀ ਭਾਰਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਵਧੀਕ ਸੈਸ਼ਨ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ 4 ਮਈ, 2022 ਨੂੰ ਸੁਖਦੇਵ ਸਿੰਘ (68) ਅਤੇ ਉਸਦੀ ਪਤਨੀ ਗੁਰਮੀਤ ਕÏਰ (65) ਨੂੰ ਉਨ੍ਹਾਂ ਦੇ ਘਰ 'ਤੇ ਕਤਲ ਕਰਨ ਲਈ ਯੂਕੇ ਦੇ ਨਾਗਰਿਕ ਚਰਨਜੀਤ ਸਿੰਘ (39) ਨੂੰ ਦੋਸ਼ੀ ਠਹਿਰਾਇਆ | ਇਸ ਦੋਹਰੇ ਕਤਲ ਕਾਂਡ ਨੂੰ 'ਵਹਿਸ਼ੀ ਸੁਭਾਅ' ਮੰਨਦੇ ਹੋਏ ਅਦਾਲਤ ਨੇ ਦੋਸ਼ੀ ਦੀ ਰਹਿਮ ਦੀ ਅਪੀਲ ਰੱਦ ਕਰਦਿਆਂ ਬਿਨਾਂ ਛੁੱਟੀ ਦੇ ਉਮਰ ਕੈਦ ਦੀ ਸਜ਼ਾ ਸੁਣਾਈ¢ ਵੇਰਵੇ ਦਾ ਖ਼ੁਲਾਸਾ ਕਰਦੇ ਹੋਏ ਸ਼ਿਕਾਇਤਕਰਤਾ ਵਕੀਲ ਰਮਨ ਕÏਸ਼ਲ ਅਤੇ ਪਰਉਪਕਾਰ ਘੁੰਮਣ ਨੇ ਕਿਹਾ ਕਿ ਮਿ੍ਤਕ ਜੋੜੇ ਦੀ ਧੀ ਰੁਪਿੰਦਰ ਕÏਰ ਦੇ ਬਿਆਨ 'ਤੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ ਦੋਸ਼ੀ ਖ਼ਿਲਾਫ਼ ਦੋਸ਼ ਸਾਬਤ ਕਰਨ ਲਈ ਅਦਾਲਤ ਵਿਚ 13 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਗਏ | ਦੋਸ਼ੀ ਚਰਨਜੀਤ ਸਿੰਘ, ਜੋ ਕਿ ਲੰਡਨ ਯੂਕੇ ਦਾ ਪੱਕਾ ਨਾਗਰਿਕ ਹੈ | ਮਿ੍ਤਕ ਜੋੜਾ ਦੋਸ਼ੀ ਦੀ ਭੈਣ ਦੇ ਸੱਸ-ਸੁਹਰਾ ਸਨ | ਦੋਸ਼ੀ ਦੀ ਭੈਣ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਦੋਸ਼ੀ ਚਰਨਜੀਤ ਇਹਨਾਂ ਨਾਲ ਰੰਜਿਸ਼ ਰੱਖਣ ਲੱਗ ਪਿਆ ਕਿਉਂਕਿ ਉਸਦਾ ਮੰਨਣਾ ਸੀ ਕਿ ਉਸ ਦੀ ਭੈਣ ਸਨਪ੍ਰੀਤ ਨੂੰ ਮਿ੍ਤਕ ਜੋੜਾ ਤੰਗ-ਪ੍ਰੇਸ਼ਾਨ ਕਰਦੇ ਸਨ¢ ਸਨਪ੍ਰੀਤ ਦਾ ਵਿਆਹ ਮਿ੍ਤਕਾਂ ਦੇ ਪੁੱਤਰ ਜਗਮੋਹਨ ਸਿੰਘ ਨਾਲ ਹੋਇਆ ਹੈ ਅਤੇ ਉਹ ਉਸ ਨਾਲ ਐਡਿਨਬਰਗ, ਸਕਾਟਲੈਂਡ ਵਿਚ ਰਹਿੰਦਾ ਹੈ ¢ ਪੁਲਿਸ ਅਨੁਸਾਰ ਘਟਨਾ ਵਾਲੇ ਦਿਨ ਤੋਂ ਇਕ ਹਫ਼ਤਾ ਬਾਅਦ ਬਜ਼ੁਰਗ ਜੋੜਾ ਆਪਣੇ ਪੁੱਤਰ ਨਾਲ ਰਹਿਣ ਲਈ ਸਕਾਟਲੈਂਡ ਰਵਾਨਾ ਹੋਣ ਵਾਲਾ ਸੀ¢ ਦੋਸ਼ੀ ਚਰਨਜੀਤ ਨੂੰ ਡਰ ਸੀ ਕਿ ਉਨ੍ਹਾਂ ਦੀ ਫੇਰੀ ਦੌਰਾਨ ਉਸਦੀ ਭੈਣ ਨੂੰ ਦੁਬਾਰਾ ਪ੍ਰੇਸ਼ਾਨ ਕੀਤਾ ਜਾਵੇਗਾ ¢ ਸਥਾਨਕ ਰਘੂਨਾਥ ਐਨਕਲੇਵ ਵਿਚ ਰਹਿਣ ਵਾਲੀ ਮਿ੍ਤਕ ਜੋੜੇ ਦੀ ਧੀ ਰੁਪਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਘਟਨਾ ਦੇ ਸਮੇਂ ਉਹ ਆਪਣੇ ਪਿਤਾ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ | ਇਸ ਦÏਰਾਨ ਉਕਤ ਦੋਸ਼ੀ ਉਨ੍ਹਾਂ ਦੇ ਘਰ ਆਇਆ ਤੇ ਉਨ੍ਹਾਂ ਦੇ ਮਾਤਾ-ਪਿਤਾ 'ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ | ਸਿੱਟੇ ਵਜੋਂ ਉਹ ਮÏਕੇ 'ਤੇ ਦਮ ਤੋੜ ਗਏ | ਦੋਸ਼ੀ ਚਰਨਜੀਤ ਜਨਵਰੀ 2022 ਵਿਚ ਲੁਧਿਆਣਾ ਆਇਆ ਸੀ ਅਤੇ ਆਪਣੇ ਸੁਹਰੇ ਘਰ ਪਿੰਡ ਗਿੱਲ ਵਿਚ ਰਹਿ ਰਿਹਾ ਸੀ ਅਤੇ ਲਗਾਤਾਰ ਮਿ੍ਤਕ ਜੋੜੇ ਦੀ ਰੈਕੀ ਕਰ ਰਿਹਾ ਸੀ¢ ਪਹਿਲਾਂ ਪੁਲਿਸ ਵਲੋਂ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ ਪੁਲਿਸ ਵਲੋਂ ਇਸ ਕਤਲ ਕਾਂਡ ਵਿਚ ਚਰਨਜੀਤ ਨੂੰ ਨਾਮਜ਼ਦ ਕਰ ਲਿਆ ਗਿਆ ਕਿਉਂਕਿ ਉਹ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਿਆ ਸੀ | ਹਾਲਾਂਕਿ ਅਦਾਲਤ ਵਿਚ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ, ਪਰ ਮਾਨਯੋਗ ਜੱਜ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੂੰ ਸਜ਼ਾ ਸੁਣਾਈ |

ਪਿਛਲੀ ਖ਼ਬਰ ਸ਼ੱਕੀ ਹਾਲਾਤ ਵਿਚ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਬਗਲਾਮੁਖੀ ਧਾਮ ਵਿਖੇ 243 ਘੰਟੇ ਨਿਰੰਤਰ ਯੱਗ ਲਈ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਸੱਦਾ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।