ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾਮੁਖੀ ਧਾਮ ਦੇ ਸੇਵਕਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਖੋਵਾਲ ਰੋਡ ਸਥਿਤ ਧਾਮ ਵਿਖੇ 11 ਤੋਂ 21 ਫਰਵਰੀ ਤੱਕ ਹੋਣ ਵਾਲੇ 243 ਘੰਟੇ ਦੇ ਅਖੰਡ ਯੱਗ ਵਿਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ¢ ਧਾਮ ਸੇਵਕਾਂ ਐਡਵੋਕੇਟ ਇਕਬਾਲ ਸਿੰਘ, ਅਜੈ ਜੈਨ ਅਤੇ ਰਾਕੇਸ਼ ਖੇੜਾ, ਚੰਡੀਗੜ੍ਹ ਦੇ ਰਾਜ ਭਵਨ ਵਿਖੇ ਰਾਜਪਾਲ ਨੂੰ ਸੱਦਾ ਪੱਤਰ ਭੇਟ ਕੀਤਾ, ਜਿਸ 'ਤੇ ਰਾਜਪਾਲ ਨੇ ਸੱਦਾ ਪੱਤਰ ਸਵੀਕਾਰ ਕਰਦਿਆਂ ਆਪਣੀ ਸ਼ਮੂਲੀਅਤ ਦਾ ਵਾਅਦਾ ਕੀਤਾ¢ ਮਹੰਤ ਪ੍ਰਵੀਨ ਚÏਧਰੀ ਦੁਆਰਾ ਹਰ ਸਾਲ ਕੀਤੇ ਜਾਣ ਵਾਲੇ ਮਾਂ ਬਗਲਾਮੁਖੀ ਅਖੰਡ ਯੱਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ, ਜਿਸ 'ਤੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਮੈਂ ਖ਼ੁਸ਼ਕਿਸਮਤ ਹਾਂ ਕਿ ਬ੍ਰਹਿਮੰਡ ਦੀ ਮਾਤਾ ਮਾਂ ਬਗਲਾਮੁਖੀ ਨੇ ਮੈਨੂੰ ਨਿੱਜੀ ਤÏਰ 'ਤੇ ਉਨ੍ਹਾਂ ਦੇ ਦਰਸ਼ਨਾਂ ਵਿਚ ਲਈ ਸੱਦਾ ਭੇਜਿਆ ਹੈ¢ ਮਾਂ ਬਗਲਾਮੁਖੀ ਯੱਗ ਵਿਚ ਭੇਟ ਚੜ੍ਹਾਉਣ ਦਾ ਮੌਕਾ ਮੇਰੇ ਪਰਿਵਾਰ ਲਈ ਸ਼ੁੱਭਕਾਮਨਾਵਾਂ ਦਾ ਪ੍ਰਤੀਕ ਹੈ¢ ਉਨ੍ਹਾਂ ਅੱਗੇ ਕਿਹਾ ਕਿ ਉਹ ਮਾਂ ਬਗਲਾਮੁਖੀ ਯੱਗ ਵਿਚ ਭੇਟ ਚੜ੍ਹਾਉਣਗੇ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪ੍ਰਾਰਥਨਾ ਕਰਨਗੇ | ਧਾਮ ਦੇ ਸੇਵਕਾਂ ਐਡਵੋਕੇਟ ਇਕਬਾਲ ਸਿੰਘ, ਅਜੈ ਜੈਨ ਅਤੇ ਰਾਕੇਸ਼ ਖੇੜਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ¢