25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਇੰਦਰਾ ਕਾਲੋਨੀ 'ਚ ਗੈਸ ਸਿਲੰਡਰ ਧਮਾਕਾ <br/>

ਅਜੀਤ ਡੈਸਕ 21-01-2026
ਲੁਧਿਆਣਾ, 20 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਡਿਵੀਜ਼ਨ ਨੰਬਰ 2 ਅਧੀਨ ਆਉਂਦੀ ਇੰਦਰਾ ਕਾਲੋਨੀ ਵਿਚ ਇਕ ਘਰ ਵਿਚ ਗੈਸ ਸਿਲੰਡਰ ਫਟਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ | ਧਮਾਕੇ ਨਾਲ ਘਰ ਦੀ ਛੱਤ ਉਡ ਗਈ ਅਤੇ ਦੀਵਾਰਾਂ ਢਹਿ ਗਈਆਂ, ਜਦਕਿ ਘਰ ਵਿਚ ਪਿਆ ਸਾਰਾ ਸਾਮਾਨ ਸੜ ਗਿਆ | ਧਮਾਕੇ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ | ਜਾਣਕਾਰੀ ਅਨੁਸਾਰ ਇਸ ਘਰ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੀ ਇਕ ਬੇਟੀ ਰਹਿੰਦੇ ਹਨ | ਅੱਜ ਦਿਨ ਦੇ ਸਮੇਂ ਪਤੀ ਪਤਨੀ ਫ਼ੈਕਟਰੀ ਵਿਚ ਕੰਮ ਕਰਨ ਲਈ ਗਏ ਸਨ | ਇਸ ਦੌਰਾਨ ਘਰ ਵਿਚ ਮੌਜੂਦ ਉਨ੍ਹਾਂ ਦੀ ਬੇਟੀ ਕੋਲ ਉਸ ਦੀ ਇਕ ਸਹੇਲੀ ਆਈ, ਜਿਸ ਨੇ ਗੈਸ ਸਿਲੰਡਰ 'ਤੇ ਕੁੱਝ ਬਣਾਇਆ | ਕੰਮ ਮੁਕੰਮਲ ਹੋਣ ਤੋਂ ਬਾਅਦ ਉਹ ਸਹੇਲੀ ਚਲੀ ਗਈ | ਧੋੜੀ ਦੇਰ ਬਾਅਦ ਅਚਾਨਕ ਗੈਸ ਪਾਈਪ 'ਚ ਅੱਗ ਲੱਗ ਗਈ | ਅੱਗ ਵੇਖਦਿਆਂ ਹੀ ਘਰ ਵਿਚ ਮੌਜੂਦ ਲੜਕੀ ਤੁਰੰਤ ਬਾਹਰ ਭੱਜ ਗਈ | ਉਸ ਦੇ ਬਾਹਰ ਨਿਕਲਦੇ ਹੀ ਘਰ ਅੰਦਰ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਨਾਲ ਘਰ ਦੀ ਛੱਤ ਉਡ ਗਈ, ਦੀਵਾਰਾਂ ਢਹਿ ਗਈਆਂ ਅਤੇ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ | ਖੁਸ਼ਕਿਸਮਤੀ ਇਹ ਰਹੀ ਕਿ ਇਸ ਭਿਆਨਕ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਘਟਨਾ ਦੀ ਸੂਚਨਾ ਮਿਲਦੇ ਸੰਬੰਧਿਤ ਥਾਣੇ ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਵਲੋਂ ਧਮਾਕੇ ਦੇ ਕਾਰਨਾਂ ਦੀ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ | ਲੜਕੀ ਦੀ ਮਾਂ ਪੁਸ਼ਪਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਦੋਵੇਂ ਇਕ ਫ਼ੈਕਟਰੀ ਵਿਚ ਕੰਮ ਕਰਦੇ ਹਨ ਤੇ ਉਹ ਦੋਵੇਂ ਕੰਮ 'ਤੇ ਗਏ ਹੋਏ ਸਨ | ਘਰ ਵਿਚ ਉਨ੍ਹਾਂ ਦੀ ਬੇਟੀ ਇਕੱਲੀ ਸੀ ਅਤੇ ਉਸ ਦੀ ਇਕ ਸਹੇਲੀ ਵਲੋਂ ਗੈਸ 'ਤੇ ਕੁੱਝ ਬਣਾਉਣ ਮਗਰੋਂ ਇਹ ਹਾਦਸਾ ਹੋਇਆ |

ਪਿਛਲੀ ਖ਼ਬਰ ਬਗਲਾਮੁਖੀ ਧਾਮ ਵਿਖੇ 243 ਘੰਟੇ ਨਿਰੰਤਰ ਯੱਗ ਲਈ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਸੱਦਾ ਪੱਤਰ <br/> ਅਗਲੀ ਖ਼ਬਰ ਜੰਡਵਾਲਾ ਭੀਮੇ ਸ਼ਾਹ ਵਿਖੇ ਹੈਪੀ ਸੰਧੂ ਦੀ ਅਗਵਾਈ ਹੇਠ 'ਆਪ' ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।