16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਰਕਾਰ ਵਲੋਂ ਲੋਕ ਵਿਰੋਧੀ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਟਰੇਡ ਯੂਨੀਅਨਾਂ ਵਲੋਂ ਪ੍ਰਦਰਸ਼ਨ <br/>

ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਜਤਿੰਦਰ ਭੰਬੀ)-ਸਰਕਾਰ ਵਲੋਂ ਪੰਜ ਲੋਕ ਵਿਰੋਧੀ ਕਾਨੂੰਨ ਲਿਆਉਣ ਦੇ ਵਿਰੋਧ ਵਿਚ ਟਰੇਡ ਯੂਨੀਅਨਾਂ ਵਲੋਂ ਰੇਲਵੇ ਸਟੇਸ਼ਨ ਦੇ ਬਾਹਰ ਏਟਕ, ਸੀਟੂ ਅਤੇ ਸੀ.ਟੀ.ਯੂ. ਵਲੋਂ ਸਾਂਝ ਤੌਰ 'ਤੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਜਿਹੜਾ ਨਵਾਂ ਬਿੱਲ ਲਿਆਂਦਾ ਗਿਆ ਹੈ, ਉਸ ਦੇ ਨਾਲ ਕੰਮ ਦੀ ਗਰੰਟੀ ਲਗਭਗ ਖਤਮ ਹੋ ਜਾਏਗੀ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਜਿੱਥੇ ਕਿੱਤਾ ਮੁਖੀ ਸੁਰੱਖਿਆ ਬਾਰੇ ਕਾਨੂੰਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਉਥੇ ਹੀ ਬਿਜਲੀ ਸੋਧ ਬਿਲ ਲਿਆ ਕੇ ਕਿਸਾਨਾਂ 'ਤੇ ਬੋਝ ਪਾ ਦਿੱਤਾ ਗਿਆ ਹੈ | ਟਰੇਡ ਯੂਨੀਅਨਾਂ ਇਹਨਾਂ ਬਿੱਲਾਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਜਾਰੀ ਰੱਖਣਗੀਆਂ ਤੇ ਦੇਸ਼ ਭਰ ਵਿਚ 12 ਫਰਵਰੀ ਨੂੰ ਇਕ ਦੇਸ਼ ਵਿਆਪੀ ਹੜਤਾਲ ਕੀਤੀ ਜਾਏਗੀ | ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਕਾਮਰੇਡ ਡੀ.ਪੀ. ਮੌੜ, ਜਗਦੀਸ਼ ਚੰਦ, ਜੋਗਿੰਦਰ ਰਾਮ, ਵਿਜੇ ਕੁਮਾਰ, ਪਰਮਜੀਤ ਸਿੰਘ, ਚਮਕੌਰ ਸਿੰਘ, ਬਲਰਾਮ ਸਿੰਘ, ਕੇਵਲ ਸਿੰਘ ਬਨਵੈਤ ਅਤੇ ਕਰਨ ਰਾਏ ਸ਼ਾਮਿਲ ਸਨ |

ਪਿਛਲੀ ਖ਼ਬਰ ਡਾਕਟਰ ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਦੋਸਤਾਨਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਪੰਜਾਬ 'ਚ ਕਾਂਗਰਸ ਦੀ ਮਜ਼ਬੂਤੀ ਲਈ ਸਾਬਕਾ ਮੰਤਰੀ ਆਸ਼ੂ ਨੂੰ ਲਗਾਇਆ ਜਾਵੇ ਸੂਬਾ ਪ੍ਰਧਾਨ-ਪਾਲਾ ਢੰਡਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।