19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

12 ਵਾਂ ਵਿਸ਼ਾਲ ਸਾਈਂ ਸੰਧਿਆ ਸਮਾਗਮ 21 ਨੂੰ

ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)— ਗੋਇੰਦਵਾਲ ਰੋਡ ਸਥਿਤ ਪੀ. ਸੀ.

ਪ੍ਰਬੰਧਕ ਸ੍ਰੀ ਸ਼ਿਵਾਨੀ ਜੀ 19-11-2026
ਤਰਨ ਤਾਰਨ, 18 ਨਵੰਬਰ (ਪਰਮਜੀਤ ਜੋਸ਼ੀ)— ਗੋਇੰਦਵਾਲ ਰੋਡ ਸਥਿਤ ਪੀ.ਸੀ.ਏ. ਸਕੂਲ ਦੇ ਨਜ਼ਦੀਕ ਸ੍ਰੀ ਸਾਂਈ ਮੰਦਰ ਵਿਖੇ 12 ਵਾਂ ਵਿਸ਼ਾਲ ਸਾਂਈ ਸੰਧਿਆ ਸਮਾਗਮ ਅਤੇ ਲੰਗਰ ਭੰਡਾਰਾ 21 ਨਵੰਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾਣਗੇ। ਸਮਾਗਮ ਦੀ ਸ਼ੁਰੂਆਤ 19 ਨਵੰਬਰ ਦਿਨ ਵੀਰਵਾਰ ਨੂੰ ਸ਼ਾਮ 4 ਵਜੇ ਸਾਂਈ ਬਾਬਾ ਜੀ ਨੂੰ ਚੂੜਾ ਚੜ੍ਹਾਉਣ ਦੀ ਰਸਮ ਨਾਲ ਹੋਵੇਗੀ। ਇਸ ਤੋਂ ਬਾਅਦ 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਸਾਂਈ ਬਾਬਾ ਜੀ ਦੀ ਪਾਲਕੀ ਮੰਦਰ ਤੋਂ ਸ਼ਰਧਾ ਨਾਲ ਰਵਾਨਾ ਹੋਵੇਗੀ, ਜੋ ਤਰਨ ਤਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਵਾਪਸ ਮੰਦਰ ਜਾ ਕੇ ਸਮਾਪਤ ਹੋਵੇਗੀ। ਸਮਾਗਮ ਦੇ ਮੁੱਖ ਦਿਨ 21 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਪ੍ਰਭੂ ਇੱਛਾ ਤੱਕ ਵਿਸ਼ਾਲ ਸਾਂਈ ਸੰਧਿਆਂ ਕਰਵਾਈ ਜਾਵੇਗੀ, ਜਿਸ ਵਿਚ ਮਸ਼ਹੂਰ ਗਾਇਕ ਆਸ਼ੂ ਸਿੰਘ ਜਲੰਧਰ ਵਾਲੇ ਸਾਂਈ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸਦੇ ਨਾਲ ਹੀ ਮਾਸਟਰ ਅਭੀ ਮਹਿਰਾ ਐਂਡ ਪਾਰਟੀ ਬਟਾਲਾ ਵਾਲਿਆਂ ਵਲੋਂ ਮਨਮੋਹਕ ਧਾਰਮਿਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਪਿਛਲੀ ਖ਼ਬਰ ਫ੍ਰੀ ਆਯੁਰਵੈਦਿਕ ਨਸ਼ਾ ਛੁਡਾਊ ਕੈਂਪ 22 ਨੂੰ ਅਗਲੀ ਖ਼ਬਰ ਲਖਪਾਲ ਸਿੰਘ ਲਾਲੀ ਕਸੇਲ ਨੂੰ ਸਦਮਾ - ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।