18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਵੈ ਗਣਨਾ ਰਾਹੀਂ 30 ਨਵੰਬਰ ਤੱਕ ਖੁਦ ਹੀ ਆਪਣੀ ਜਾਣਕਾਰੀ ਦਰਜ ਕਰੋ - ਐਸ . ਡੀ . ਐਮ . ਪੱਟੀ ਅਮਨਦੀਪ

ਪੱਟੀ, 18 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵੈ ਗਣਨਾ ਰਾਹੀਂ 30 ਨਵੰਬਰ ਤੱਕ ਖੁਦ ਹੀ ਆਪਣੀ ਜਾਣਕਾਰੀ ਦਰਜ ਕਰੋ, ਤਾਂ ਜੋ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.

ਐਸ.ਡੀ.ਐਮ. ਪੱਟੀ ਅਮਨਦੀਪ। 19-11-2026

ਪੱਟੀ, 18 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵੈ ਗਣਨਾ ਰਾਹੀਂ 30 ਨਵੰਬਰ ਤੱਕ ਖੁਦ ਹੀ ਆਪਣੀ ਜਾਣਕਾਰੀ ਦਰਜ ਕਰੋ, ਤਾਂ ਜੋ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਪੱਟੀ ਅਮਨਦੀਪ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਮਿਲੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੱਟੀ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਇਸ ਸਵੈ ਗਣਨਾ ਦਾ ਹਿੱਸਾ ਬਣਨ, ਜੋ 16 ਤੋਂ 30 ਨਵੰਬਰ ਤੱਕ ਚਲਣਾ ਹੈ। ਇਸ ਸਵੈ ਗਣਨਾ ਵਿਚ ਆਪਣੀ ਜਾਣਕਾਰੀ ਭਰਨ ਉਪਰੰਤ ਇਕ ਆਈ.ਡੀ. ਨੰਬਰ ਮਿਲੇਗਾ, ਜੋ 1 ਦਸੰਬਰ ਤੋਂ ਸਰਕਾਰ ਵਲੋਂ ਨਿਰਧਾਰਿਤ ਡਿਊਟੀ ਮੁਲਾਜ਼ਮ ਘਰ ਘਰ ਆਉਣਗੇ ਅਤੇ ਤੁਹਾਡੇ ਕੋਲੋਂ ਉਹ ਕੋਡ (ਐਸ.ਈ.ਆਈ.ਡੀ.) ਲੈ ਕੇ ਉਸ ਦੀ ਪੂਰੀ ਜਾਣਕਾਰੀ ਭਰ ਦੇਣਗੇ। ਇਹ ਸਵੈ ਗਣਨਾ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਕਰ ਸਕਦੇ ਹੋ। ਇਸ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਐਸ.ਡੀ.ਐਮ. ਦਫਤਰ ਦੇ ਚੋਣ ਸੈੱਲ ਨਾਲ ਸੰਪਰਕ ਕੀਤਾ ਜਾ ਸਕਦਾ ।ਐਸ.ਡੀ.ਐਮ. ਪੱਟੀ ਅਮਨਦੀਪ ਨੇ ਕਿਹਾ ਕਿ 30 ਨਵੰਬਰ ਤੱਕ ਭਾਰਤ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਲੋਕਾਂ ਨੂੰ ਸੈਲਫ਼ ਇਨੂਮੀਰੇਸ਼ਨ ਲਈ ਪ੍ਰੇਰਿਤ ਕਰਕੇ ਇਹ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਪੱਟੀ ਸਬ ਡਵੀਜ਼ਨ ਅਤੇ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਕੰਮ ਨੂੰ ਸਫਲ ਬਣਾ ਸਕਦੇ ਹਨ। ਸਬ ਡਵੀਜਨ ਦੇ ਲੋਕਾਂ ਨੂੰ ਉਤਸ਼ਾਹਿਤ ਕਰਕੇ 30 ਨਵੰਬਰ ਤੱਕ ਸਵੈ- ਗਣਨਾ ਦਾ ਕੰਮ ਸ਼ਤ ਪ੍ਰਤੀਸ਼ਤ ਮੁਕੰਮਲ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 21 ਵਿਅਕਤੀ ਗਿ੍ਫ਼ਤਾਰ - ਐੱਸ . ਐੱਸ . ਪੀ . ਲਾਂਬਾ ਅਗਲੀ ਖ਼ਬਰ ਚੋਹਲਾ ਸਾਹਿਬ ਦੇ ਖੇਡ ਸਟੇਡੀਅਮ ਵਿਚ ਗਰਾਊਂਡ ਮਾਰਕਰ , ਕੋਚਾਂ , ਸੁਪਰਵਾਈਜ਼ਰ ਅਤੇ ਚੌਕੀਦਾਰ ਦੀ ਨਿਯੁਕਤੀ ਦੀ ਮੰਗ ਜ਼ਿਲ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।