05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਗਰੂਰ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ - ਭਲਾਈਪੁਰ

ਮੀਆਂਵਿੰਡ, 4 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪਾਰਟੀ ਵਲੋਂ ਸੰਗਰੂਰ ਵਿਖੇ ਕਰਵਾਈ ਜਾ ਰਹੀ ਇਨਸਾਫ਼ ਰੈਲੀ ਵਿਚ ਸ਼ਾਮਿਲ ਹੋਣ ਲਈ ਆਪਣੇ ਸਾਥੀਆਂ ਸਮੇਤ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਹ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਇਸ ਵਾਰ ਸਾਨੂੰ ਸਾਫ਼ ਸੁਖ ਸਹੂਲਤਾਂ ਵਾਲਾ ਅਤੇ ਗੈੰਗਸਟਵਾਦ ਤੋਂ ਰਹਿਤ ਰਾਜ ਮਿਲੇ ਜੋ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।

ਸੰਗਰੂਰ ਰੈਲੀ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੁੰਦੇ ਹੋਏ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਰਪਾਲ ਸਿੰਘ ਜਲਾਲਾਬਾਦ, ਪ੍ਰਦੀਪ ਸਿੰਘ ਭਲਾਈਪੁਰ, ਅੰਗਰੇਜ਼ ਸਿੰਘ ਕੀੜੀ ਸ਼ਾਹੀ, ਦਲੇਰ ਸਿੰਘ ਸਰਲੀ ਆਦਿ। ਅਜੀਤ ਤਸਵੀਰ 05-11-2026
ਮੀਆਂਵਿੰਡ, 4 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪਾਰਟੀ ਵਲੋਂ ਸੰਗਰੂਰ ਵਿਖੇ ਕਰਵਾਈ ਜਾ ਰਹੀ ਇਨਸਾਫ਼ ਰੈਲੀ ਵਿਚ ਸ਼ਾਮਿਲ ਹੋਣ ਲਈ ਆਪਣੇ ਸਾਥੀਆਂ ਸਮੇਤ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਹ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਇਸ ਵਾਰ ਸਾਨੂੰ ਸਾਫ਼ ਸੁਖ ਸਹੂਲਤਾਂ ਵਾਲਾ ਅਤੇ ਗੈੰਗਸਟਵਾਦ ਤੋਂ ਰਹਿਤ ਰਾਜ ਮਿਲੇ ਜੋ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਸਮੇਂ ਹਲਕੇ ਦੇ ਸੀਨੀਅਰ ਆਗੂ ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਪ੍ਰਦੀਪ ਸਿੰਘ ਭਲਾਈਪੁਰ ਯੂਥ ਪ੍ਰਧਾਨ ਕਾਂਗਰਸ ਅੰਮ੍ਰਿਤਸਰ ਦਿਹਾਤੀ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਸਾਬਕਾ ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂਚੱਕ, ਹਰਿੰਦਰ ਸਿੰਘ ਮੱਲਾ ਸੀਨੀਅਰ ਆਗੂ , ਸੰਮਤੀ ਮੈਂਬਰ ਦਲਜੀਤ ਸਿੰਘ ਭੱਪੀ ਵਡਾਲਾ, ਸਿੰਘ, ਸਰਪੰਚ ਇਕਬਾਲ ਸਿੰਘ ਸੱਤੋਵਾਲ, ਨਿਰਵੈਰ ਸਿੰਘ ਸਾਬੀ ਸਾਬਕਾ ਚੇਅਰਮੈਨ, ਸਰਪੰਚ ਅੰਗਰੇਜ਼ ਸਿੰਘ ਕੀੜੀ ਸਾਹੀ, ਅਮਰਜੀਤ ਸਿੰਘ ਨਾਗੋਕੇ, ਸਾਬਕਾ ਸਰਪੰਚ ਅਵਤਾਰ ਸਿੰਘ ਤਖ਼ਤੂਚੱਕ, ਸੰਮਤੀ ਮੈਂਬਰ ਪਵਿੱਤਰਜੀਤ ਸਿੰਘ ਸਾਬਾ ਭਲੋਜਲਾ, ਸਾਬਕਾ ਸੰਮਤੀ ਮੈਂਬਰ ਕੰਵਲਜੀਤ ਸਿੰਘ ਨੱਥੋਕੇ, ਸਾਬਕਾ ਸਰਪੰਚ ਗੁਰਬਿੰਦਰ ਸਿੰਘ ਸਾਬੀਕੋਟ, ਗੁਰਬਿੰਦਰ ਸਿੰਘ ਪਿੰਡੀਆਂ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਰੋਬਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਸਰਪੰਚ ਸਾਬੀ ਛੱਜਲਵੱਡੀ, ਸਰਪੰਚ ਪ੍ਰਭ ਥੋਥੀਆ, ਡਾਕਟਰ ਰਜਿੰਦਰ ਸਿੰਘ ਬਿੱਟਾ ਸਾਬਕਾ ਐਮ.ਸੀ. ਪੂਜਨ ਬਾਠ ਜਰਨਲ ਸਕੱਤਰ, ਡਾ. ਬਿੱਲਾ ਖਲਚੀਆਂ, ਸਰਪੰਚ ਗੁਰਮੁਖ ਸਿੰਘ ਸਧਾਰ, ਸਰਪੰਚ ਬਲਜਿੰਦਰ ਸਿੰਘ ਵਡਾਲਾ, ਠੇਕੇਦਾਰ ਮਲਕੀਤ ਸਿੰਘ ਵਦਾਦਪੁਰ, ਜੈਮਲ ਸਿੰਘ ਸ਼ਾਹ, ਸਰਪੰਚ ਮੇਜਰ ਸਿੰਘ ਠੱਠੀਆਂ, ਪ੍ਰਿੰਸ ਬਿਆਸ ਮੈਂਬਰ ਬਲਾਕ ਸੰਮਤੀ, ਲਵਜੀਤ ਸਿੰਘ ਖੋਜਕੀਪੁਰ, ਰਾਕੇਸ਼ ਸਲਵਾਨ ਚੀਮਾਬਾਠ, ਸਾਬਕਾ ਸਰਪੰਚ ਹੈਪੀ ਟੌਂਗ, ਐਮ.ਸੀ. ਜਗਤਾਰ ਸਿੰਘ ਰਈਆ, ਜਗਜੀਤ ਸਿੰਘ ਸੰਘਰ ਕੋਟ, ਸਰਪੰਚ ਮਲਕੀਤ ਸਿੰਘ ਸੰਘਰ ਕੋਟ, ਰਾਜਬੀਰ ਸਿੰਘ ਚੱਕਕਰੇਖਾਂ, ਗੁਰਿੰਦਰ ਸਿੰਘ ਜਵੰਦਪੁਰ, ਗੁਰਦੇਵ ਸਿੰਘ ਗਿੱਲ ਕਲੇਰ, ਪ੍ਰਧਾਨ ਗੁਰਮੀਤ ਸਿੰਘ ਉੱਪਲ, ਡਾ. ਰਣਜੋਤ ਸਿੰਘ ਉੱਪਲ, ਪਲਵਿੰਦਰ ਸਿੰਘ ਮੁਗਲਾਣੀ, ਸਰਪੰਚ ਗੁਰਮੁਖ ਸਿੰਘ ਸਰਲੀ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਛੱਜਲਵੱਡੀ, ਬਾਜ ਭਲਾਈਪੁਰ, ਸਰਪੰਚ ਸੁਖਦੇਵ ਸਿੰਘ ਬਾਣੀਆਂ, ਮਾਸਟਰ ਕੁਲਵਿੰਦਰ ਸਿੰਘ ਬਾਣੀਆਂ, ਅਵਤਾਰ ਸਿੰਘ ਧਿਆਨਪੁਰ ਸੋਨੂੰ ਗਲਾਲੀਪੁਰ ਮੈਂਬਰ ਬਲਾਕ ਸੰਮਤੀ, ਮੰਡਲ ਪ੍ਰਧਾਨ ਕੁਲਦੀਪ ਸਿੰਘ, ਸਰਪੰਚ ਦਲਬੀਰ ਸਿੰਘ ਵਡਾਲਾ, ਗੁਰਦੇਵ ਸਿੰਘ ਬੱਲ, ਵਿੱਕੀ ਐਮ.ਸੀ. ਡੁੱਬਗੜ, ਅਜੀਤ ਸਿੰਘ ਮਾਹਲਾ ਵਾਈਸ ਚੇਅਰਮੈਨ ਜ਼ਿਲ੍ਹਾ ਐਸ ਸੀ ਵਿੰਗ, ਸਰਪੰਚ ਜਤਿੰਦਰ ਸਿੰਘ ਬਟਾਰੀ, ਸਾਬਕਾ ਸਰਪੰਚ ਜਸਪਾਲ ਸਿੰਘ ਜਾਤੀਉਮਰਾ, ਹਰਜਿੰਦਰ ਸਿੰਘ ਭਲੋਜਲਾ, ਹੈਪੀ ਸ਼ਾਹ, ਬਬਲੂ ਰਈਆ, ਪਾਰਸ ਰਈਆ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਖੇਮਕਰਨ ਦੇ ਇਤਿਹਾਸਕ ਡੇਰਾ ਬਾਬਾ ਲਾਲ ਦਾਸ ਮਾਈ ਗੌਰਾਂ ਵਿਖੇ ਸਾਲਾਨਾ ਪਾਠ ਤੇ ਭੰਡਾਰਾ 18, 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।