19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵੈਸ਼ਨੋ ਭਜਨ ਮੰਡਲੀ ਵਲੋਂ ਬੱਸ ਸਟੈਂਡ ਪੱਟੀ ਵਿਖੇ 26ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਵੱਖ-ਵੱਖ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

ਪੱਟੀ, 18 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਕਾਲੇਕੇ)-ਵੈਸ਼ਨੋ ਭਜਨ ਮੰਡਲੀ, ਰਿਕਸ਼ਾ ਯੂਨੀਅਨ ਅਤੇ ਬੱਸ ਸਟੈਂਡ ਯੂਨੀਅਨ ਪੱਟੀ ਵਲੋਂ 26ਵਾਂ ਵਿਸ਼ਾਲ ਭਗਵਤੀ ਜਾਗਰਣ ਬੱਸ ਸਟੈਂਡ ਪੱਟੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦਾ ਉਦਘਾਟਨ ਇਲਾਕੇ ਦੀਆਂ ਨੰਨ੍ਹੀਆਂ ਕੰਜਕਾਂ ਨਾਲ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.

ਅਜੀਤ ਡੈਸਕ 19-10-2026
ਪੱਟੀ, 18 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਕਾਲੇਕੇ)-ਵੈਸ਼ਨੋ ਭਜਨ ਮੰਡਲੀ, ਰਿਕਸ਼ਾ ਯੂਨੀਅਨ ਅਤੇ ਬੱਸ ਸਟੈਂਡ ਯੂਨੀਅਨ ਪੱਟੀ ਵਲੋਂ 26ਵਾਂ ਵਿਸ਼ਾਲ ਭਗਵਤੀ ਜਾਗਰਣ ਬੱਸ ਸਟੈਂਡ ਪੱਟੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦਾ ਉਦਘਾਟਨ ਇਲਾਕੇ ਦੀਆਂ ਨੰਨ੍ਹੀਆਂ ਕੰਜਕਾਂ ਨਾਲ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਪੱਟੀ ਨੇ ਰਿਬਨ ਕੱਟ ਕੇ ਕੀਤਾ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਅਦਾ ਕੀਤੀ। ਇਸ ਮੌਕੇ ਜਾਗਰਣ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਇਸ ਜਾਗਰਣ ਵਿਚ ਸ਼ਿਰਕਤ ਕੀਤੀ। ਇਸ ਸਮੇਂ ਜਾਗਰਣ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਹੁੰਚੇ ਮਹਿਮਾਨਾਂ ਨੇ ਇਲਾਕਾ ਵਾਸੀਆਂ ਨੂੰ ਇਸ ਜਾਗਰਣ ਦੀ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਸਾਰੇ ਸਮਾਗਮ ਰਲ ਮਿਲ ਕੇ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਵਿਪਨ ਕੁਮਾਰ, ਬਲਵੰਤ ਰਾਏ, ਦਰਸ਼ਨ ਲਾਲ ਅਤੇ ਕਮੇਟੀ ਦੇ ਹੋਰ ਮੈਂਬਰਾਂ ਤੋਂ ਇਲਾਵਾ ਵਿਨੋਦ ਕੁਮਾਰ ਖੰਨਾ, ਰਮਦੀਪ ਸੋਨੂੰ, ਸ਼ੰਕਰ ਮਹਿਤਾ, ਸੰਜੀਵ ਕਾਂਚੀ, ਗੁਰਚਰਨ ਸਿੰਘ ਚੰਨ, ਸੋਨੂੰ ਚੀਮਾ, ਰਮਨ ਸ਼ਰਮਾ, ਦਿਵਿਆਂਸ਼ੂ ਤੇਜੀ, ਹਰਜਿੰਦਰ ਸਿੰਘ ਪੱਪੂ ਸਰਾਫ, ਅੰਕੁਸ਼ ਜੈਨ, ਨੀਤਨ ਭੱਲਾ, ਜਤਿਨ ਸ਼ਰਮਾ ਪਟਵਾਰੀ, ਕਰਮਨ ਪਟਵਾਰੀ, ਅਮਨੀਸ਼ ਬੱਤਰਾ, ਮਨੀਸ਼ ਵਰਮਾ, ਵਰੁਣ ਪੱਟੀ, ਕੌਂਸਲਰ ਸੁਰਜੀਤ ਸਿੰਘ, ਬਲਜਿੰਦਰ ਸਿੰਘ ਮਲਹਾਰ, ਦੀਪਕ ਚੌਧਰੀ, ਅਨਿਲ ਅਰੋੜਾ, ਆਸ਼ੂ ਅਰੋੜਾ, ਭਵਨ ਕੁਮਾਰ ਟਾਹ, ਗੁਰਬੀਰ ਗਲੈਡੀ ਮੰਡ, ਵਿਨੋਦ ਧਵਨ, ਬੂਟਾ ਰਾਮ, ਲਾਡੀ ਬੇਦੀ, ਗੱਗਾ ਭਗਤ, ਗੋਪੀ, ਕੈਪਟਨ, ਰਾਮ ਲਾਲ, ਮਿੱਠੂ, ਸ਼ਾਬਾ, ਵਿਜੇ ਅਤੇ ਚਮਨ ਲਾਲ ਅਰੋੜਾ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁੰਮਾਇੰਦੇ ਤੇ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ।
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਰਹੇ ਜੇ... ਅਗਲੀ ਖ਼ਬਰ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ ਸਾਨੂੰ ਸਚਾਈ, ਮਰਿਆਦਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ - ਹਰਜੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।