04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਦੇਸ਼ ਕਮੇਟੀ ਦਾ ਪ੍ਰਧਾਨ ਬਣਨ ’ਤੇ ਹਾਈਕਮਾਂਡ ਦਾ ਧੰਨਵਾਦ - ਮੱਲ੍ਹਾ

ਖਡੂਰ ਸਾਹਿਬ, 3 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)— ਕਾਂਗਰਸ ਹਾਈਕਮਾਡ ਨੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਪ੍ਰਗਟ ਸਿੰਘ ਨੂੰ ਬਣਾ ਕੇ (ਸਿੱਖ ਚਿਹਰਾ) ਸ਼ਲਾਘਾਯੋਗ ਕੰਮ ਕੀਤਾ ਹੈ। ਪ੍ਰਗਟ ਸਿੰਘ ਇਕ ਪੜ੍ਹੇ ਲਿਖੇ, ਸੂਝਵਾਨ ਅਤੇ ਦੂਰ ਅੰਦੇਸ਼ੀ ਦੀ ਸੋਚ ਰੱਖਣ ਦੇ ਨਾਲ ਨਾਲ ਇਕ ਚੰਗੇ ਤਜਰਬੇਕਾਰ ਸਿਆਸਤਦਾਨ ਹਨ।

ਅਜੀਤ ਡੈਸਕ 04-10-2026
ਖਡੂਰ ਸਾਹਿਬ, 3 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)— ਕਾਂਗਰਸ ਹਾਈਕਮਾਡ ਨੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਪ੍ਰਗਟ ਸਿੰਘ ਨੂੰ ਬਣਾ ਕੇ (ਸਿੱਖ ਚਿਹਰਾ) ਸ਼ਲਾਘਾਯੋਗ ਕੰਮ ਕੀਤਾ ਹੈ। ਪ੍ਰਗਟ ਸਿੰਘ ਇਕ ਪੜ੍ਹੇ ਲਿਖੇ, ਸੂਝਵਾਨ ਅਤੇ ਦੂਰ ਅੰਦੇਸ਼ੀ ਦੀ ਸੋਚ ਰੱਖਣ ਦੇ ਨਾਲ ਨਾਲ ਇਕ ਚੰਗੇ ਤਜਰਬੇਕਾਰ ਸਿਆਸਤਦਾਨ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬਕਾਲਾ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰਪਾਲ ਸਿੰਘ ਮੱਲ੍ਹਾ ਨੇ ਕੀਤਾ। ਇਸ ਮੌਕੇ ਦਲੇਰ ਸਿੰਘ ਬਲਾਕ ਪ੍ਰਧਾਨ ਹਰਪਾਲ ਸਿੰਘ ਸੰਮਤੀ ਮੈਂਬਰ, ਬਲਦੇਵ ਸਿੰਘ ਏਕਲਗੱਡਾ ਜਨਰਲ ਸਕੱਤਰ, ਬਲਕਾਰ ਸਿੰਘ ਸੰਘਰਕੋਟ, ਨਿਸ਼ਾਨ ਸਿੰਘ ਸਰਪੰਚ ਮੱਲ੍ਹਾ, ਗੁਰਮੁੱਖ ਸਿੰਘ ਸਰਪੰਚ ਸਰਲੀ, ਪ੍ਰਮਪ੍ਰੀਤ ਸਿੰਘ ਸਾਬੀ ਜ਼ਿਲ੍ਹਆ ਪ੍ਰਧਾਨ, ਕੰਵਲਜੀਤ ਸਿੰਘ ਪੱਖੋਕੇ ਸੰਮਤੀ ਮੈਂਬਰ, ਨਿੱਕਾ ਸਰਲੀ ਸੰਮਤੀ ਮੈਂਬਰ, ਮਾਸਟਰ ਅਮਰਜੀਤ ਸਿੰਘ ਸਰਪੰਚ ਨਾਗੋਕੇ, ਡਾ.ਹਰਿੰਦਰ ਸਿੰਘ ਕੋਟਲੀ, ਅੰਗਰੇਜ ਸਿੰਘ ਸਰਪੰਚ ਕੀੜੀਸ਼ਾਹੀ, ਬਲਜਿੰਦਰ ਸਿੰਘ ਸੰਮਤੀ ਮੈਂਬਰ ਆਦਿ ਤੋਂ ਇਲਾਵਾ ਹੋਰ ਆਗੂਆਂ ਨੇ ਪ੍ਰਗਟ ਸਿੰਘ ਦੇ ਪ੍ਰਧਾਨ ਬਨਣ ’ਤੇ ਖੁਸ਼ੀ ਪ੍ਰਗਟ ਕੀਤੀ।
ਪਿਛਲੀ ਖ਼ਬਰ ਸਰਬ ਸਾਂਝੀਵਾਲਤਾ ਸੇਵਕ ਸਭਾ ਦੀ ਮੀਟਿੰਗ ਅਗਲੀ ਖ਼ਬਰ ਕਣਕ ਦੇ ਐੱਮ.ਐੱਸ.ਪੀ. ’ਚ ਨਿਗੂਣਾ ਵਾਧਾ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਬਰਾਬਰ - ਸੁਖਵਿੰਦਰ ਸਿੰਘ ਸਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।