04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਿਡਾਨਾ ਮਲਟੀ-ਸਪੈਸ਼ਲਿਟੀ ਹਸਪਤਾਲ ਵਿਚ ਡਾ. ਸੈਫ ਦੀ ਨਵੀਂ ਨਿਯੁਕਤੀ

ਰਾਮ ਤੀਰਥ, 3 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਿਡਾਨਾ ਮਲਟੀ-ਸਪੈਸ਼ਲਿਟੀ ਹਸਪਤਾਲ ਖਿਆਲਾ ਖੁਰਦ ਵਿਖੇ ਮੈਡੀਕਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦਿਆਂ ਡਾ. ਸੈਫ (ਐੱਮ.

ਅਜੀਤ ਡੈਸਕ 04-10-2026
ਰਾਮ ਤੀਰਥ, 3 ਅਕਤੂਬਰ (ਧਰਵਿੰਦਰ ਸਿੰਘ ਔਲਖ)-ਸਿਡਾਨਾ ਮਲਟੀ-ਸਪੈਸ਼ਲਿਟੀ ਹਸਪਤਾਲ ਖਿਆਲਾ ਖੁਰਦ ਵਿਖੇ ਮੈਡੀਕਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦਿਆਂ ਡਾ. ਸੈਫ (ਐੱਮ.ਬੀ.ਬੀ.ਐੱਸ.) ਨੇ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਡਾ. ਸੈਫ ਵਲੋਂ ਮਰੀਜ਼ਾਂ ਨੂੰ ਬਿਹਤਰ, ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਡਾ. ਸੈਫ ਮਰੀਜ਼ਾਂ ਦੀ ਸੇਵਾ ਲਈ 24 ਘੰਟੇ, ਸੱਤੇ ਦਿਨ ਉਪਲਬਧ ਰਹਿਣਗੇ। ਹਸਪਤਾਲ ਪ੍ਰਬੰਧਕਾਂ ਅਨੁਸਾਰ ਮਰੀਜ਼ਾਂ ਦੀ ਸਹੂਲਤ, ਸੁਰੱਖਿਆ ਅਤੇ ਤੁਰੰਤ ਮੈਡੀਕਲ ਸਹਾਇਤਾ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ। ਇਸ ਮੌਕੇ ਹਸਪਤਾਲ ਦੀ ਚੇਅਰਪਰਸਨ ਡਾ. ਜੀਵਨ ਜੋਤੀ ਸਿਡਾਨਾ ਨੇ ਡਾ. ਸੈਫ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਿਡਾਨਾ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਵਲੋਂ ਵੀ ਡਾ. ਸੈਫ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ।
ਪਿਛਲੀ ਖ਼ਬਰ ਦਾਣਾ ਮੰਡੀ ਅਵਾਣ ’ਚ ਵਿਧਾਇਕ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਮੋਟਰਾਂ ਤੋਂ ਸਾਮਾਨ ਚੋਰੀ ਕਰਨ ’ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।