25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੈਟਰੋਲ ਪੰਪ ਤੋਂ ਲੱਖਾਂ ਦੀ ਹੇਰਾਫੇਰੀ ਕਰਨ ਦੇ ਮਾਮਲੇ ’ਚ 6 ਖ਼ਿਲਾਫ਼ ਮਾਮਲਾ ਦਰਜ

ਸਰਹਾਲੀ ਕਲਾਂ, 24 ਸਤੰਬਰ (ਅਜੇ ਸਿੰਘ ਹੁੰਦਲ)—ਥਾਣਾ ਸਰਹਾਲੀ ਦੀ ਪੁਲਿਸ ਨੇ ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਲਵਕਿਰਨਪ੍ਰੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਦਸਮੇਸ਼ ਐਵੀਨਿਊ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਬਸੰਤ ਫਿਲਿੰਗ ਸਟੇਸ਼ਨ ਨਾਮ ਦਾ ਪੈਟਰੋਲ ਪੰਪ ਪਿੰਡ ਖੱਬੇ ਰਾਜਪੂਤਾਂ ਨੌਸ਼ਹਿਰਾ ਪਨੂੰਆਂ ਨਜ਼ਦੀਕ ਹੈ।

ਅਜੀਤ ਡੈਸਕ 25-09-2026
ਸਰਹਾਲੀ ਕਲਾਂ, 24 ਸਤੰਬਰ (ਅਜੇ ਸਿੰਘ ਹੁੰਦਲ)—ਥਾਣਾ ਸਰਹਾਲੀ ਦੀ ਪੁਲਿਸ ਨੇ ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਲਵਕਿਰਨਪ੍ਰੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਦਸਮੇਸ਼ ਐਵੀਨਿਊ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਬਸੰਤ ਫਿਲਿੰਗ ਸਟੇਸ਼ਨ ਨਾਮ ਦਾ ਪੈਟਰੋਲ ਪੰਪ ਪਿੰਡ ਖੱਬੇ ਰਾਜਪੂਤਾਂ ਨੌਸ਼ਹਿਰਾ ਪਨੂੰਆਂ ਨਜ਼ਦੀਕ ਹੈ। ਉਸਦੇ ਪੈਟਰੋਲ ਪੰਪ ’ਤੇ ਗੁਰਸਾਜਨ ਸਿੰਘ ਪੁੱਤਰ ਲਖਬੀਰ ਸਿੰਘ ਅਤੇ ਸਮਸ਼ੇਰ ਸਿੰਘ ਉਰਫ ਸ਼ਏਰਾ ਪੁੱਤਰ ਅਮਰੀਕ ਸਿੰਘ ਵਾਸੀਅਨ ਪਿੰਡ ਖੱਬੇ ਰਾਜਪੂਤਾਂ ਕੰਮ ਕਰਦੇ ਹਨ। ਗੁਰਸਾਜਨ ਸਿੰਘ ਅਤੇ ਸਮਸ਼ੇਰ ਸਿੰਘ ਵਲੋਂ ਰੋਜਾਨਾਂ ਤੇਲ ਦੀ ਸੇਲ ਦੇ ਰਿਕਾਰਡ ਰਜਿਸਟਰਾਂ ਵਿਚ ਹੇਰਾਫੇਰੀ ਕੀਤੀ ਹੈ ਅਤੇ ਲਗਪਗ 2284 ਲੀਟਰ ਪੈਟਰੋਲ ਅਤੇ 6861 ਲੀਟਰ ਡੀਜਲ ਤੇਲ ਦੀ ਆਪਸ ਵਿਚ ਮਿਲ ਕੇ ਹੇਰਾਫੇਰੀ ਕੀਤੀ ਹੈ, ਜਿਸ ਦੀ ਕੀਮਤ ਲਗਪਗ 9 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੇ ਕੁਝ ਹੋਰ ਵਿਅਕਤੀਆਂ ਨਾਲ ਮਿਲ ਕੇ ਜਿਹੜੇ ਵਿਅਕਤੀਆਂ ਜਾਂ ਫਰਮਾਂ ਨੂੰ ਉਧਾਰ ਤੇਲ ਪਾਇਆ ਜਾਂਦਾ ਸੀ, ਉਨ੍ਹਾਂ ਰਜਿਸਟਰਾਂ ਵਿਚ ਤੇਲ ਦੀ ਰਕਮ ਨੂੰ ਘੱਟ ਲਿਖਿਆ ਹੈ ਅਤੇ ਹੇਰਾਫੇਰੀ ਕੀਤੀ ਗਈ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਗੁਰਸਾਜਨਪ੍ਰੀਤ ਸਿੰਘ, ਨਵਜੋਤ ਸਿੰਘ ਪੁੱਤਰਾਨ ਲਖਬੀਰ ਸਿੰਘ, ਲਖਬੀਰ ਸਿੰਘ ਪੁੱਤਰ, ਲਖਬੀਰ, ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਅਮਰੀਕ ਸਿੰਘ ਵਾਸੀਅਨ ਖੱਬੇ ਰਾਜਪੂਤਾਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਘਰ ਨੂੰ ਅੱਗ ਲਗਾ ਕੇ ਸਾਮਾਨ ਸਾੜਿਆ, ਤਿੰਨ ਖ਼ਿਲਾਫ਼ ਮਾਮਲਾ ਅਗਲੀ ਖ਼ਬਰ ਪੱਟੀ-ਤਰਨ ਤਾਰਨ ਸੜਕ ਜਲਦ ਮੁਕੰਮਲ ਨਾ ਹੋਈ ਤਾਂ ਕਾਂਗਰਸ ਪਾਰਟੀ ਦੇਵੇਗੀ ਧਰਨਾ - ਹਰਮਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।