ਘਰ ਨੂੰ ਅੱਗ ਲਗਾ ਕੇ ਸਾਮਾਨ ਸਾੜਿਆ, ਤਿੰਨ ਖ਼ਿਲਾਫ਼ ਮਾਮਲਾ
ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)—ਥਾਣਾ ਹਰੀਕੇ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਲੋਂ ਇਕ ਘਰ ਵਿਚ ਦਾਖਲ ਹੋ ਕੇ ਘਰ ਦਾ ਸਾਮਾਨ ਨੂੰ ਅੱਗ ਲਗਾ ਕੇ ਸਾੜਨ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਵਿਖੇ ਜੋਨਿਕਾ ਪਤਨੀ ਰਾਜਨ ਵਾਸੀ ਨਦੋਹਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਤੀ ਸਮੇਤ ਆਪਣੇ ਭਰਾ ਕੋਲ ਰਹਿੰਦੀ ਹੈ।
ਹਰੀਕੇ ਪੱਤਣ, 24 ਸਤੰਬਰ (ਸੰਜੀਵ ਕੁੰਦਰਾ)—ਥਾਣਾ ਹਰੀਕੇ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਲੋਂ ਇਕ ਘਰ ਵਿਚ ਦਾਖਲ ਹੋ ਕੇ ਘਰ ਦਾ ਸਾਮਾਨ ਨੂੰ ਅੱਗ ਲਗਾ ਕੇ ਸਾੜਨ ਅਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਵਿਖੇ ਜੋਨਿਕਾ ਪਤਨੀ ਰਾਜਨ ਵਾਸੀ ਨਦੋਹਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਪਤੀ ਸਮੇਤ ਆਪਣੇ ਭਰਾ ਕੋਲ ਰਹਿੰਦੀ ਹੈ। ਉਹ ਅਤੇ ਉਸ ਦਾ ਪਤੀ ਅਤੇ ਇਕ ਛੋਟਾ ਬੱਚਾ ਘਰ ਵਿਚ ਸੁੱਤੇ ਹੋਏ ਸੀ ਤਾਂ ਉਸ ਸਮੇਂ ਗੁਰਪ੍ਰਤਾਪ ਸਿੰਘ, ਲਾਡੀ ਪੁੱਤਰਾਨ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਵਾਸੀਅਨ ਨਦੋਹਰ ਉਨ੍ਹਾਂ ਦੇ ਘਰ ਆ ਕੇ ਇੱਟਾਂ ਰੋੜੇ ਚਲਾਉਣ ਲੱਗ ਪਏ ਅਤੇ ਕਹਿਣ ਲੱਗੇ ਕਿ ਤੇਰੇ ਕੱਪੜੇ ਪਾੜ ਕੇ ਪਿੰਡ ਵਿਚ ਘੁੰਮਾਉਣਆ ਹੈ ਅਤੇ ਉਕਤ ਵਿਅਕਤੀਆਂ ਨੇ ਉਸਦੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸਦੇ ਘਰ ਵਿਚ ਪਿਆ ਸਮਾਨ ਸੜ ਗਿਆ ਅਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੀ ਜਾਨ ਬਚੀ। ਉਕਤ ਵਿਅਕਤੀ ਉਸ ਦਾ ਕੁਝ ਸਮਾਨ ਵੀ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।