ਵਾਂਸ ਬਾਜ਼ਾਰ ਪੱਟੀ ’ਚ ਸਥਿਤ ਪੰਜ ਪੀਰਾਂ ਦੇ ਦਰਬਾਰ ’ਚ ਦੋ ਰੋਜ਼ਾ ਸਾਲਾਨਾ ਮੇਲਾ ਕਰਵਾਇਆ
ਪੱਟੀ, 12 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੇ ਵਾਂਸ ਬਾਜ਼ਾਰ ਵਿਖੇ ਸਥਿਤ ਪੰਜ ਪੀਰਾਂ ਦੀ ਦਰਗਾਹ ਵਿਖੇ ਦੋ ਰੋਜ਼ਾ ਸਾਲਾਨਾ ਮੇਲਾ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੱਟੀ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਰਿਵਾਰਾਂ ਸਮੇਤ ਦਰਗਾਹ ’ਤੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਪੱਟੀ, 12 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੇ ਵਾਂਸ ਬਾਜ਼ਾਰ ਵਿਖੇ ਸਥਿਤ ਪੰਜ ਪੀਰਾਂ ਦੀ ਦਰਗਾਹ ਵਿਖੇ ਦੋ ਰੋਜ਼ਾ ਸਾਲਾਨਾ ਮੇਲਾ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੱਟੀ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਰਿਵਾਰਾਂ ਸਮੇਤ ਦਰਗਾਹ ’ਤੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਮੌਕੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ, ਜਿੱਥੇ ਸ਼ਰਧਾਲੂਆਂ ਨੇ ਲੰਗਰ ਛਕਿਆ। ਪੂਰੇ ਮੇਲੇ ਦੌਰਾਨ ਧਾਰਮਿਕ ਸ਼ਰਧਾ ਦੇ ਨਾਲ-ਨਾਲ ਆਪਸੀ ਭਾਈਚਾਰੇ ਅਤੇ ਸਾਂਝ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਫਤਿਹ ਵੀਰ ਅਤੇ ਸੰਨੀ ਮਿੱਤਲ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਭਰੀ ਅਤੇ ਸੰਗਤਾਂ ਦਾ ਖੂਬ ਮੰਨੋਰੰਜਨ ਕੀਤਾ। ਉਨ੍ਹਾਂ ਦੀਆਂ ਪੇਸ਼ਕਾਰੀਆਂ ਦੌਰਾਨ ਮੇਲਾ ਪ੍ਰਬੰਧਕਾਂ ਅਤੇ ਸੰਗਤਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਪੀਰਾਂ ਦੀਆਂ ਦਰਗਾਹਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁੰਮਾਇੰਦਿਆਂ ਨੇ ਦਰਗਾਹ ’ਤੇ ਪਹੁੰਚ ਕੇ ਚਾਦਰਾਂ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਦਰਗਾਹ ਕਮੇਟੀ ਵਲੋਂ ਆਏ ਹੋਏ ਪਤਵੰਤਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਰਮਨ ਕੁਮਾਰ, ਮਨੀਸ਼ ਵਰਮਾ, ਚਾਨਣ ਸਿੰਘ ਬੁੱਟਰ, ਐਡਵੋਕੇਟ ਅਮਨਦੀਪ ਸਿੰਘ ਰਾੜੀਆ, ਸੁਖਜਿੰਦਰ ਸਿੰਘ ਪਟਵਾਰੀ, ਰਮਦੀਪ ਸਿੰਘ ਸੋਨੂ ਪ੍ਰਧਾਨ ਕੈਰੋਂ ਟੀਮ, ਬਿਕਰਮਜੀਤ ਸਿੰਘ ਵਿੱਕੀ, ਬਿੱਲਾ ਭਲਵਾਨ, ਬਲਦੇਵ ਸਿੰਘ, ਰਾਜਦੀਪ ਸਿੰਘ ਰਾਜਾ, ਅਮਨ ਭਾਰਦਵਾਜ, ਲੱਕੀ ਪੰਡਤ, ਡਾ. ਦੀਪਕ, ਡਾ. ਸੰਜੀਵ ਛਾਬੜਾ, ਬਲਬੀਰ ਸਿੰਘ ਬੀਰਾ, ਬਬਲਾ ਮਰਵਾਹ, ਪਰਮਜੀਤ ਭੱਟੀ, ਕੰਵਲਦੀਪ ਸਿੰਘ ਸਾਬੀ, ਸਰਬਜੀਤ ਸਿੰਘ ਸੋਖੀ, ਗੁਰਵਿੰਦਰ ਸਿੰਘ ਧੁੰਨਾ, ਅਵਤਾਰ ਸਿੰਘ ਢਿੱਲੋਂ, ਬੱਲੂ ਮਹਿਤਾ, ਬੂਟਾ ਸਿੰਘ, ਸੁਖਜੀਤ ਸਿੰਘ ਡਿਆਲ, ਕੁਲਵਿੰਦਰ ਸਿੰਘ ਬੱਬੂ, ਭਵਨ ਟਾਹ, ਸ਼ਕਤੀ ਪ੍ਰਧਾਨ, ਰਵੀ ਧਾਮੀ, ਹੀਰਾ ਰਾੜੀਆ, ਸਤਨਾਮ ਰਾੜੀਆ, ਦਵਿੰਦਰ ਐਨ.ਆਰ, ਤਰਸੇਮ ਲਾਲ ਰਾਜੂ ਭੱਲਾ, ਜਗਮੋਹਨ ਮਨ ਚੰਦਾ, ਰਜੇਸ਼ ਸ਼ਰਮਾ, ਰਕੇਸ਼ ਸ਼ਰਮਾ ਟੋਨੀ, ਮਨੀਸ਼ ਬਤਰਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।