ਸਾਥ ਸੰਸਥਾ ਵਲੋਂ 15ਵਾਂ ਖੂਨਦਾਨ ਕੈਂਪ ਲਗਾਇਆ
ਤਰਨ ਤਾਰਨ, 11 ਸਤੰਬਰ (ਇਕਬਾਲ ਸਿੰਘ ਸੋਢੀ)–ਸਿਹਤ ਸੇਵਾਵਾਂ ਨੂੰ ਸਮਰਪਿਤ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਾਥ ( ਸੁਸਾਇਟੀ ਫਾਰ ਐਕਸੀਡੈਂਟ ਐਂਡ ਟ੍ਰੈਫਿਕ ਹੈਲਪ) ਵਲੋਂ ਵਿਸਡਮ ਸਕੂਲ ਤਰਨ ਤਾਰਨ ਵਿਖੇ 15 ਖੂਨਦਾਨ ਕੈਂਪ ਸਰਦਾਰ ਰਮਨੀਕ ਸਿੰਘ ਖੇੜਾ, ਦਿਲਜੀਤ ਸਿੰਘ ਅਰੋੜਾ ਅਤੇ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿਚ ਕਮਲਜੀਤ ਸਿੰਘ ਔਲਖ, ਐੱਸ.
ਰ
ਰਮਨ ਦੁਰਗਾ ਦਾਸ ਸੇਠ ਜਿਊਲਰਜ਼ ਵਲੋਂ ਨਵੇਂ ਸ਼ੋਅ ਰੂਮ ਦਾ ਉਦਘਾਟਨ 14 ਨੂੰ
12-09-2026
ਤਰਨ ਤਾਰਨ, 11 ਸਤੰਬਰ (ਇਕਬਾਲ ਸਿੰਘ ਸੋਢੀ)–ਸਿਹਤ ਸੇਵਾਵਾਂ ਨੂੰ ਸਮਰਪਿਤ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਾਥ ( ਸੁਸਾਇਟੀ ਫਾਰ ਐਕਸੀਡੈਂਟ ਐਂਡ ਟ੍ਰੈਫਿਕ ਹੈਲਪ) ਵਲੋਂ ਵਿਸਡਮ ਸਕੂਲ ਤਰਨ ਤਾਰਨ ਵਿਖੇ 15 ਖੂਨਦਾਨ ਕੈਂਪ ਸਰਦਾਰ ਰਮਨੀਕ ਸਿੰਘ ਖੇੜਾ, ਦਿਲਜੀਤ ਸਿੰਘ ਅਰੋੜਾ ਅਤੇ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਵਿਚ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿਚ ਕਮਲਜੀਤ ਸਿੰਘ ਔਲਖ, ਐੱਸ.ਪੀ. ਫਿਰੋਜ਼ਪੁਰ ਰੇਂਜ ਅਤੇ ਸਰਦਾਰ ਸਰਬਜੀਤ ਸਿੰਘ ਭੁੱਲਰ ਕੌਂਸਲਰ ਅਤੇ ਪ੍ਰਸਿੱਧ ਸਮਾਜ ਸੇਵੀ ਨੇ ਬਤੌਰ ਮੁੱਖ ਮਹਿਮਾਨ ਵਜੋ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਆਪਣੇ ਸੰਖੇਪ ਸੰਬੋਧਨ ਵਿਚ ਕਿਹਾ ਕਿ ਖੂਨਦਾਨ ਇਕ ਮਹਾਂਦਾਨ ਹੈ ਅਤੇ ਖੂਨ ਦੀ ਇਕ-ਇਕ ਬੂੰਦ ਲੋੜਵੰਦ ਮਰੀਜ਼ਾਂ ਨੂੰ ਨਵੀਂ ਰੌਸ਼ਨੀ ਪ੍ਰਦਾਨ ਕਰਦੀ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਅੱਜ ਖੂਨਦਾਨ ਕਰਨ ਦੀ ਬਹੁਤ ਜਰੂਰਤ ਹੈ। ਇਸ ਕਰਕੇ ਸਾਰਿਆਂ ਨੂੰ ਹੀ ਅਜਿਹੀਆਂ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਅਜਿਹੇ ਕੈਂਪਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ ਅਤੇ ਆਪਣੀਆਂ ਸੇਵਾਵਾਂ ਅਰਪਤ ਕੀਤੀਆਂ। ਥੋੜੇ ਸਮੇਂ ਵਿਚ ਇਸ ਕੈਂਪ ਦੀ ਕੀਤੀ ਤਿਆਰੀ ਦੇ ਅਨੁਸਾਰ ਅੱਜ ਦੇ ਇਸ ਖੂਨਦਾਨ ਕੈਂਪ ਵਿਚ 50 ਤੋਂ ਵੱਧ ਖੂਨਦਾਨੀਆਂ ਨੇ ਆਪਣਾ ਖੂਨਦਾਨ ਦਿੱਤਾ। ਇਸ ਕੈਂਪ ਦੀ ਸਫਲਤਾ ਵਾਸਤੇ ਰਮਨੀਕ ਸਿੰਘ ਖੇੜਾ, ਦਲਜੀਤ ਸਿੰਘ ਅਰੋੜਾ, ਸੁਖਵੰਤ ਸਿੰਘ ਧਾਮੀ, ਅੰਮਿ੍ਤ ਖੇੜਾ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਮਨਦੀਪ ਸਿੰਘ ਬੈਂਕ ਅਫਸਰ, ਨਵਦੀਪ ਸਿੰਘ ਹਰਨੇਜਾ, ਕਮਲਪ੍ਰੀਤ ਸਿੰਘ, ਸਤਿੰਦਰ ਸਿੰਘ ਬਾਬਾ ਲਾਡਾ, ਜਗਮੋਹਨ ਸਿੰਘ ਗੁਲਾਟੀ, ਅਵਤਾਰ ਸਿੰਘ ਤਨੇਜਾ, ਪਰਸ਼ੋਤਮ ਸਿੰਘ ਲੈਕਚਰਾਰ ਆਦਿ ਮੈਂਬਰਾਂ ਤੋਂ ਇਲਾਵਾ ਸ਼ਵੇਤਾ ਸਹਿਗਲ, ਪ੍ਰਿੰਸੀਪਲ ਹਰਲੀਨ ਕੌਰ, ਰਮਨਦੀਪ ਕੌਰ, ਤਰਨਪ੍ਰੀਤ ਕੌਰ, ਸੁਖਦੀਪ ਕੌਰ, ਰਿੰਪੀ ਅਗਰਵਾਲ, ਰੂਹੀ ਸਰੀਨ ਆਦਿ ਵਿਸਡਮ ਸਕੂਲ ਦੇ ਸਟਾਫ ਨੇ ਕੈਂਪ ਦੌਰਾਨ ਬਹੁਤ ਖੂਬੀ ਨਾਲ ਸੇਵਾਵਾਂ ਨਿਭਾਈਆਂ। ਕੈਂਪ ਵਿੱ ਸਾਹਿਬ ਸਿੰਘ ਸਮਾਜ ਸੇਵੀ, ਰਣਜੋਤ ਸਿੰਘ ਖਾਲਸਾ, ਵਿਕਰਮਜੀਤ ਸਿੰਘ ਬੰਟੀ, ਚਰਨਜੀਤ ਸਿੰਘ ਗੁਲਾਟੀ ਮੈਂਬਰਾਂ ’ਤੇ ਸਹਿਯੋਗੀਆਂ ਨੇ ਕੈਂਪ ਦੀ ਸਫਲਤਾ ਵਾਸਤੇ ਬਹੁਤ ਮਿਹਨਤ ਕੀਤੀ।