ਪਿੰਡ ਵਾਸੀਆਂ ਸੁਰਜੀਤ ਸਿੰਘ ਸੰਧੂ ਦੀ ਪਹਿਲਕਦਮੀ ਤੇ ਘਰ-ਘਰ “ਪਾਇਲ”ਵੰਡ ਕੇ ਮਨਾਇਆ ਜਸ਼ਨ
ਖਾਲੜਾ, 25 ਅਗਸਤ (ਜੱਜਪਾਲ ਸਿੰਘ ਜੱਜ)-ਪਾਕਿਸਤਾਨ ਦੇ ਪੰਜ ਸਿਰਕੱਢ ਗਾਇਕਾਂ ਨੁਸਰਤ ਫ਼ਤਹਿ ਅਲੀ ਖਾਂ, ਨਜ਼ਾਕਤ ਅਲੀ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਜਿਸ ਲੇਖਕ ਦੀ ਜਗਤ ਪ੍ਰਸਿੱਧ ਗ਼ਜ਼ਲ ‘ਉਸ ਬੇਵਫ਼ਾ ਦੀ ਯਾਦ ਵਿਚ ਰੋਇਆ ਕਰਾਂ ਕਿ ਨਾ’ ਲਿਖਣ ਵਾਲੇ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਨੇੜੇ ਖਾਲੜਾ ਵਿਖੇ ਲੋਕ ਅਰਪਣ ਕੀਤਾ ਗਿਆ। ਸੁਰਜੀਤ ਸਿੰਘ ਸੰਧੂ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ‘ਪਾਇਲ’ ਗ਼ਜ਼ਲ ਸੰਗ੍ਰਹਿ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਿੰਡ ’ਚ ਲੋਕ ਅਰਪਣ ਕੀਤਾ ।
ਖਾਲੜਾ, 25 ਅਗਸਤ (ਜੱਜਪਾਲ ਸਿੰਘ ਜੱਜ)-ਪਾਕਿਸਤਾਨ ਦੇ ਪੰਜ ਸਿਰਕੱਢ ਗਾਇਕਾਂ ਨੁਸਰਤ ਫ਼ਤਹਿ ਅਲੀ ਖਾਂ, ਨਜ਼ਾਕਤ ਅਲੀ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਨੇ ਜਿਸ ਲੇਖਕ ਦੀ ਜਗਤ ਪ੍ਰਸਿੱਧ ਗ਼ਜ਼ਲ ‘ਉਸ ਬੇਵਫ਼ਾ ਦੀ ਯਾਦ ਵਿਚ ਰੋਇਆ ਕਰਾਂ ਕਿ ਨਾ’ ਲਿਖਣ ਵਾਲੇ ਲੇਖਕ ਸੁਖਬੀਰ ਸਿੰਘ ਸੰਧੂ ਦੀ ਪੁਸਤਕ ‘ਪਾਇਲ’ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਲਸੀਆਂ ਨੇੜੇ ਖਾਲੜਾ ਵਿਖੇ ਲੋਕ ਅਰਪਣ ਕੀਤਾ ਗਿਆ। ਸੁਰਜੀਤ ਸਿੰਘ ਸੰਧੂ ਦੀ ਅਗਵਾਈ ’ਚ ਪਿੰਡ ਵਾਸੀਆਂ ਨੇ ‘ਪਾਇਲ’ ਗ਼ਜ਼ਲ ਸੰਗ੍ਰਹਿ ਨੂੰ ਸਭ ਤੋਂ ਪਹਿਲਾਂ ਆਪਣੇ ਹੀ ਪਿੰਡ ’ਚ ਲੋਕ ਅਰਪਣ ਕੀਤਾ । ਪਿੰਡ ਦੇ ਸਰਦਾਰਾ ਸਿੰਘ ਸੰਧੂ ਦੇ ਨਿੱਕੇ ਪੁੱਤਰ ਸਵ. ਸੁਖਬੀਰ ਸਿੰਘ ਸੰਧੂ ਦੀ ਪੁਸਤਕ ਪਹਿਲੀ ਵੀਰ 1973 ’ਚ ਛਪੀ ਤੇ ਹੁਣ 53 ਸਾਲ ਬਾਅਦ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਹੁਣ ਦੁਬਾਰਾ ਛਾਪੀ ਗਈ ਹੈ । ‘ਪਾਇਲ’ ਦਾ ਸਮਾਗਮ ਇਸ ਪੱਖੋਂ ਵੀ ਵਿਲੱਖਣ ਰਿਹਾ ਕਿ ਇੱਥੇ ਪੁਸਤਕ ਸਿਰਫ਼ ਲੋਕ ਅਰਪਣ ਹੀ ਨਹੀਂ ਹੋਈ, ਸਗੋਂ ਲੋਕਾਂ ਤੱਕ ਤੁਰ ਕੇ ਪਹੁੰਚੀ । ‘ਸੁਰਤਿ ਸਾਹਿਤਕ ਮੈਗਜ਼ੀਨ’ ਅਤੇ ‘ਦੀ ਟ੍ਰਿਬਿਊਨ’ ਵਿਚ ਇਸ ਕਿਤਾਬ ਬਾਰੇ ਛਪੀ ਖ਼ਬਰ ਤੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਦੀਆਂ ਲਿਖਤਾਂ ਨੂੰ ਕੁੱਲ ਆਲਮ ਤਾਂ ਜਾਣਦਾ ਹੈ, ਪਰ ਪਿੰਡ ਵਾਲਿਆਂ ਨੂੰ ਹੁਣ ਪਤਾ ਲੱਗ ਰਿਹਾ ਹੈ । ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਪਿੰਡ ਦੇ ਲੇਖਕ ਦੀ ਪੁਸਤਕ ਨੂੰ ਆਪਣੇ ਲੋਕਾਂ ਵਿਚਕਾਰ ਲੋਕ ਅਰਪਣ ਕਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਹੈ । ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਸੁਖਬੀਰ ਸਿੰਘ ਸੰਧੂ ਦੀ ਸਾਹਿਤਕ ਯਾਤਰਾ ਦੀ ਸ਼ਲਾਘਾ ਕੀਤੀ । ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਨੂੰ ਲੱਭ ਕੇ ਪੂਰੇ 53 ਸਾਲ ਬਾਅਦ ਪ੍ਰਕਾਸ਼ਿਤ ਕਰਨ ਲਈ ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਧੰਨਵਾਦ ਕੀਤਾ । ‘ਪਾਇਲ’ ਦਾ ਖਾਲੜਾ ਨੇੜੇ ਪਿੰਡ ਕਲਸੀਆਂ ਵਿਖੇ ਹੋਇਆ ਇਹ ਪਹਿਲਾ ਲੋਕ-ਅਰਪਣ ਸਮਾਗਮ ਇਕ ਪੁਸਤਕ ਦੇ ਸੰਗਤ ਅਰਪਣ ਤੋਂ ਅੱਗੇ ਵਧ ਕੇ ਮਿੱਟੀ, ਮਨੁੱਖ ਅਤੇ ਸਾਹਿਤ ਦੇ ਰਿਸ਼ਤੇ ਦਾ ਜਸ਼ਨ ਬਣ ਗਿਆ। ਜਿੱਥੇ 1932 ’ਚ ਜਨਮੇ ਇਸ ਲੇਖਕ ਦੀ ਕਿਤਾਬ ਪਿੰਡ ਦੇ ਘਰ-ਘਰ ਪਹੁੰਚੀ ਅਤੇ ਪੂਰਾ ਪਿੰਡ ਆਪਣੇ ਮਰਹੂਮ ਲੇਖਕ ਸੁਖਬੀਰ ਸਿੰਘ ਸੰਧੂ ਦੀ ਪ੍ਰਾਪਤੀ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ। ਸੁਰਜੀਤ ਸਿੰਘ ਸੰਧੂ ਨੇ ਇਸ ਕਿਤਾਬ ਬਾਰੇ ਲੇਖ ਲਿਖਣ ਲਈ ਡਾ. ਆਤਮਜੀਤ, ਜਸਬੀਰ ਭੁੱਲਰ, ਗੁਰਬੀਰ ਸਿੰਘ ਬਰਾੜ, ਡਾ. ਨਰੇਸ਼ ਤੇ ਹੋਰ ਲੇਖਕਾਂ ਦਾ ਧੰਨਵਾਦ ਕੀਤਾ ।