20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਐੱਸ.ਟੀ.ਸੀ. ਮਸਤੂਆਣਾ ਸਾਹਿਬ ਦੇ ਦੋ ਵਾਲੀਬਾਲ ਖਿਡਾਰੀਆਂ ਦੀ ਭਾਰਤੀ ਅੰਡਰ-17 ਟੀਮ ’ਚ ਚੋਣ

ਨੌਸ਼ਹਿਰਾ ਪਨੂੰਆ (ਤਰਨ ਤਾਰਨ), 19 ਅਗਸਤ (ਦੀਪਕ ਮੈਣੀ)–ਸਪੋਰਟਸ ਅਥਾਰਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ (ਐੱਸ. ਟੀ.

ਸੁਖਮੀਤ ਸਿੰਘ ਸਿੱਧੂ ਤੇ ਸ਼ਬਦ ਗੌਤਮ। 20-08-2026
ਨੌਸ਼ਹਿਰਾ ਪਨੂੰਆ (ਤਰਨ ਤਾਰਨ), 19 ਅਗਸਤ (ਦੀਪਕ ਮੈਣੀ)–ਸਪੋਰਟਸ ਅਥਾਰਟੀ ਆਫ ਇੰਡੀਆ ਟ੍ਰੇਨਿੰਗ ਸੈਂਟਰ (ਐੱਸ.ਟੀ.ਸੀ.) ਮਸਤੂਆਣਾ ਸਾਹਿਬ ਦੇ ਵਾਲੀਬਾਲ ਖਿਡਾਰੀ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਦੀ ਚੋਣ ਅੰਡਰ-17 ਲੜਕਿਆਂ ਦੀ ਵਿਸ਼ਵ ਚੈਂਪੀਅਨਸ਼ਿਪ ਦੋਹਾ ਕਤਰ 2026 ਲਈ ਭਾਰਤੀ ਟੀਮ ਵਿਚ ਹੋਈ ਹੈ। ਇਹ ਚੈਂਪੀਅਨਸ਼ਿਪ ਦੋਹਾ-ਕਤਰ ਵਿਖੇ 19 ਅਗਸਤ ਤੋਂ 29 ਅਗਸਤ 2026 ਤੱਕ ਕਰਵਾਈ ਜਾ ਰਹੀ ਹੈ। ਸ਼ਬਦ ਗੌਤਮ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਕਰੇਗਾ । ਵਾਲੀਬਾਲ ਕੋਚ ਯਾਦਵਿੰਦਰ ਸਿੰਘ ਔਲਖ ਦੇ ਮਾਰਗਦਰਸ਼ਨ ਸਦਕਾ ਸੈਂਟਰ ਦੇ ਖਿਡਾਰੀ ਲਗਾਤਾਰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਰਹੇ ਹਨ। ਇਸ ਮੌਕੇ ਮੁੱਖ ਹੈਂਡਬਾਲ ਕੋਚ ਮਨਜੀਤ ਸਿੰਘ ਬਾਲੀਆਂ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ । ਸੁਖਮੀਤ ਸਿੰਘ ਸਿੱਧੂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਲਾਲਪੁਰ ਦੇ ਵਾਸੀ ਮਾਸਟਰ ਗੁਰਪ੍ਰੀਤ ਸਿੰਘ ਤੇ ਅਮਰਜੋਤ ਕੌਰ ਦਾ ਹੋਣਹਾਰ ਸਪੁੱਤਰ ਹੈ।
ਪਿਛਲੀ ਖ਼ਬਰ ਪੰਜਾਬ ਦੀ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜ਼ਰੂਰੀ- ਅਵਤਾਰ ਸਿੰਘ ਬਿੱਲਾ ਸੇਰੋਂ ਅਗਲੀ ਖ਼ਬਰ ਸ੍ਰੀ ਚਾਮੁੰਡਾ ਸੇਵਕ ਸਭਾ ਤਰਨ ਤਾਰਨ ਦਾ ਕਾਂਗੜਾ ਦੇ ਐੱਸ.ਡੀ.ਐੱਮ. ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।