11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੁਲਿਸ ਅਤੇ ਬਦਮਾਸ਼ ਦਰਮਿਆਨ ਮੁਕਾਬਲੇ ’ਚ ਗੋਲੀ ਲੱਗਣ ਨਾਲ ਬਦਮਾਸ਼ ਜ਼ਖ਼ਮੀ

ਸਰਹਾਲੀ ਕਲਾਂ, 10 ਅਗਸਤ (ਅਜੇ ਸਿੰਘ ਹੁੰਦਲ)- ਅਪਰਾਧਿਕ ਤੱਤਾਂ ਅਤੇ ਫਿਰੌਤੀ ਲਈ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ਼ ਤਰਨ ਤਾਰਨ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ. ਆਈ.

ਅਜੀਤ ਡੈਸਕ 11-08-2026

ਸਰਹਾਲੀ ਕਲਾਂ, 10 ਅਗਸਤ (ਅਜੇ ਸਿੰਘ ਹੁੰਦਲ)- ਅਪਰਾਧਿਕ ਤੱਤਾਂ ਅਤੇ ਫਿਰੌਤੀ ਲਈ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ਼ ਤਰਨ ਤਾਰਨ ਪੁਲਿਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਤਰਨ ਤਾਰਨ ਅਤੇ ਥਾਣਾ ਸਰਹਾਲੀ ਦੀਆਂ ਪੁਲਿਸ ਟੀਮਾਂ ਵਲੋਂ ਸਰਹਾਲੀ ਇਲਾਕੇ ਵਿਚ ਕਾਰਵਾਈ ਕੀਤੀ ਗਈ। ਇਸ ਦੌਰਾਨ ਫਿਰੌਤੀ ਨਾਲ ਸੰਬੰਧਤ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਲੋੜੀਂਦੇ ਮੁਲਜ਼ਮ ਅਤੇ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ’ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ । ਘਟਨਾ ਸਥਾਨ ’ਤੇ ਪਹੁੰਚੇ ਐੱਸ.ਐਸ.ਪੀ. ਸੁਰਿੰਦਰ ਲਾਂਬਾ ਨੇ ਮੌਕਾ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵਲੋਂ ਸਰਹਾਲੀ ਇਲਾਕੇ ’ਚ ਸ਼ੱਕੀ ਵਿਅਕਤੀਆਂ ਅਤੇ ਲੋੜੀਂਦੇ ਮੁਲਜ਼ਮਾਂ ਦੀ ਤਲਾਸ਼ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ । ਇਸ ਦੌਰਾਨ ਇਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੁਕਣ ਲਈ ਕਿਹਾ ਗਿਆ, ਜਿਸ ਵਲੋਂ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਗਈ। ਪੁਲਿਸ ਪਾਰਟੀ ਵਲੋਂ ਸਵੈ-ਰੱਖਿਆ ਵਿਚ ਜਵਾਬੀ ਫਾਇਰਿੰਗ ਕੀਤੀ ਗਈ । ਮੁਕਾਬਲੇ ਦੌਰਾਨ ਸ਼ੱਕੀ ਵਿਅਕਤੀ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਜਤਿੰਦਰ ਸਿੰਘ ਉਰਫ਼ ਅਜੈ ਪੁੱਤਰ ਭੁਪਿੰਦਰ ਸਿੰਘ ਵਾਸੀ ਸਰਹਾਲੀ ਵਜੋਂ ਹੋਈ ਹੈ, ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਜਤਿੰਦਰ ਸਿੰਘ ਉਰਫ਼ ਅਜੈ ਵਿਦੇਸ਼-ਅਧਾਰਿਤ ਗੈਂਗਸਟਰਾਂ ਪ੍ਰਭ ਦੱਸੂਵਾਲਾ ਅਤੇ ਡੋਨੀ ਬੱਲ ਦਾ ਸਾਥੀ ਹੈ । ਉਹ ਫਿਰੌਤੀ ਨਾਲ ਸਬੰਧਤ ਫਾਇਰਿੰਗ ਦੀਆਂ ਵਾਰਦਾਤਾਂ ਵਿਚ ਸ਼ਾਮਿਲ ਰਿਹਾ ਹੈ ਅਤੇ ਥਾਣਾ ਸਰਹਾਲੀ ਅਤੇ ਪੱਟੀ ਇਲਾਕੇ ਵਿਚ ਫਿਰੌਤੀ ਲਈ ਫਾਇਰਿੰਗ ਦੀਆਂ 4 ਵਾਰਦਾਤਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ। ਇਸ ਸਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਦੇ ਹੋਰ ਸਾਥੀਆਂ, ਫਾਇਰਿੰਗ ਦੀਆਂ ਵਾਰਦਾਤਾਂ ਅਤੇ ਇਸ ਪਿੱਛੇ ਮੌਜੂਦ ਪੂਰੇ ਨੈੱਟਵਰਕ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਭਾਜਪਾ ਦੇ ਸੂਬਾ ਸਕੱਤਰ ਮੰਨਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।