10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਤਰਨ ਤਾਰਨ ਦੇ ਚੇਅ. ਸ਼ੁਭਮ ਕੁਮਾਰ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)-ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਇਕ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਬ੍ਰਾਹਮਣ ਭਲਾਈ ਬੋਰਡ ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਚੇਅਰਮੈਨ ਸ਼ੁੱਭਮ ਕੁਮਾਰ ਮੁਰਾਦਪੁਰੀਆ ਤੇ ਪ੍ਰਿੰਸ ਸ਼ਰਮਾ ਚੇਅਰਮੈਨ (ਵਿਧਾਨ ਸਭਾ ਹਲਕਾ ਖਡੂਰ ਸਾਹਿਬ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਭਗਵਾਨ ਪਰਸ਼ੂਰਾਮ ਦਾ ਚਿੰਨ੍ਹ ਦਿੱਤਾ।

ਚੇਅ. ਸ਼ੁਭਮ ਕੁਮਾਰ ਸ਼ਰਮਾ ਅਤੇ ਪ੍ਰਿੰਸ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਦੇ ਨੁੰਮਾਇੰਦੇ। ਤਸਵੀਰ: ਲਵਲੀ 10-08-2026
ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)-ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਜ਼ਿਲ੍ਹਾ ਤਰਨ ਤਾਰਨ ਦੀ ਇਕ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਬ੍ਰਾਹਮਣ ਭਲਾਈ ਬੋਰਡ ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਚੇਅਰਮੈਨ ਸ਼ੁੱਭਮ ਕੁਮਾਰ ਮੁਰਾਦਪੁਰੀਆ ਤੇ ਪ੍ਰਿੰਸ ਸ਼ਰਮਾ ਚੇਅਰਮੈਨ (ਵਿਧਾਨ ਸਭਾ ਹਲਕਾ ਖਡੂਰ ਸਾਹਿਬ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਭਗਵਾਨ ਪਰਸ਼ੂਰਾਮ ਦਾ ਚਿੰਨ੍ਹ ਦਿੱਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ੁੱਭਮ ਕੁਮਾਰ ਨੇ ਕਿਹਾ ਕਿ ਉਹ ਬ੍ਰਾਹਮਣ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਉਹ ਸਰਕਾਰ ਨਾਲ ਤਾਲਮੇਲ ਕਰਕੇ ਹੱਲ ਕਰਵਾਉਣ ਦੇ ਯਤਨ ਕਰਨਗੇ ਅਤੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਨ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਵਿਚ ਵਧ ਚੜ੍ਹ ਕੇ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਅਤੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ, ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕੇ। ਇਸ ਮੌਕੇ ਬ੍ਰਾਹਮਣ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਪਵਨ ਕੁਮਾਰ, ਸੀਨੀਅਰ ਵਾਈਸ ਪ੍ਰਧਾਨ ਤਰਸੇਮ ਸ਼ਰਮਾ, ਅਵਤਾਰ ਸ਼ਰਮਾ, ਤਿਲਕ ਰਾਜ ਸ਼ਰਮਾ, ਮਹਿੰਦਰਪਾਲ ਸ਼ਰਮਾ ਜੇ. ਈ., ਮੰਗਤ ਰਾਮ ਸ਼ਰਮਾ, ਕ੍ਰਿਸ਼ਨ ਦੇਵ ਤੇਜਪਾਲ ਸਰਪ੍ਰਸਤ ਬ੍ਰਾਹਮਣ ਸਭਾ, ਵਰਿੰਦਰ ਕੂੁਮਾਰ ਸ਼ਰਮਾ, ਪੁਨੀਤ ਕੁਮਾਰ ਸ਼ਰਮਾ, ਅਜੀਤ ਕੁਮਾਰ ਭਨੋਟ, ਜਤਿੰਦਰ ਕੁਮਾਰ ਮੁਰਾਦਪੁਰੀਆ, ਰਾਮ ਲਾਲ ਮੁਰਾਦਪੁਰੀਆ, ਅਮਿਤ ਕੁਮਾਰ ਜੋਸ਼ੀ ਸੀ.ਏ.? ਨਿਤਿਨ ਕਾਲੀਆ, ਪ੍ਰੇਮ ਚੰਦ ਕਾਲੀਆ, ਸ਼ੰਕਰ ਸ਼ਰਮਾ, ਬੂਟਾ ਰਾਮ, ਮੋਹਨ ਲਾਲ ਸ਼ਰਮਾ, ਨਵੀਨ ਕਾਲੀਆ, ਵਰਿੰਦਰ ਕੁਮਾਰ ਕਾਲੀਆ, ਪਿਆਰਾ ਲਾਲ, ਸੋਨੂੰ ਤੇਜਪਾਲ, ਜਤਿੰਦਰ ਕੁਮਾਰ ਗੱਬਰ, ਮਾ. ਵਿਨੋਦ ਕੁਮਾਰ, ਮੁਕੇਸ਼ ਚੰਦਰ ਜੋਸ਼ੀ ਸੇਵਾ ਮੁਕਤ ਡੀ. ਈ. ਓ. ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਿਵਰਡੇਲ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ ਦੇ ਵਿਦਿਆਰਥੀਆਂ ਨੇ ਸਿਖਲਾਈ ਕੈਂਪ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।