07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ’ਤੇ ਹਮਲਾ ਕਰਕੇ ਲਗਾਈਆਂ ਸੱਟਾਂ

ਸਰਹਾਲੀ ਕਲਾਂ, 6 ਅਗਸਤ (ਅਜੇ ਸਿੰਘ ਹੁੰਦਲ)—ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਸਰਬਜੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਦਦੇਹਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ 2 ਅਗਸਤ ਨੂੰ ਉਹ ਆਪਣੇ ਖੇਤਾਂ ਵਿਚ ਮੋਟਰ ਤੋਂ ਗੇੜਾ ਮਾਰ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਤੋਂ ਗੁਰਸ਼ਰਨ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਜਿਨ੍ਹਾਂ ਵਿਚੋਂ ਇਕ ਪਾਸ 315 ਬੋਰ ਰਾਇਫਲ ਅਤੇ ਦੂਸਰੇ ਕੋਲ ਪਿਸਤੌਲ ਅਤੇ ਇਕ ਅਣਪਛਾਤਾ ਨੌਜਵਾਨ ਖਾਲੀ ਹੱਥ ਆਏ, ਜਿਨ੍ਹਾਂ ਵਲੋਂ ਆਉਂਦੇ ਸਾਰ ਹੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਫੜ ਲਉ ਇਹ ਰਾਤ ਨੂੰ ਵੀ ਟਿਕ ਕੇ ਨਹੀਂ ਬਹਿੰਦਾ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਦਿੱਤੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।

ਅਜੀਤ ਡੈਸਕ 07-08-2026
ਸਰਹਾਲੀ ਕਲਾਂ, 6 ਅਗਸਤ (ਅਜੇ ਸਿੰਘ ਹੁੰਦਲ)—ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਕੇ ਗੰਭੀਰ ਸੱਟਾਂ ਮਾਰਨ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਸਰਬਜੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਦਦੇਹਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ 2 ਅਗਸਤ ਨੂੰ ਉਹ ਆਪਣੇ ਖੇਤਾਂ ਵਿਚ ਮੋਟਰ ਤੋਂ ਗੇੜਾ ਮਾਰ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਤੋਂ ਗੁਰਸ਼ਰਨ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਤਿੰਨ ਅਣਪਛਾਤੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਜਿਨ੍ਹਾਂ ਵਿਚੋਂ ਇਕ ਪਾਸ 315 ਬੋਰ ਰਾਇਫਲ ਅਤੇ ਦੂਸਰੇ ਕੋਲ ਪਿਸਤੌਲ ਅਤੇ ਇਕ ਅਣਪਛਾਤਾ ਨੌਜਵਾਨ ਖਾਲੀ ਹੱਥ ਆਏ, ਜਿਨ੍ਹਾਂ ਵਲੋਂ ਆਉਂਦੇ ਸਾਰ ਹੀ ਗੁਰਸ਼ਰਨ ਸਿੰਘ ਨੇ ਕਿਹਾ ਕਿ ਫੜ ਲਉ ਇਹ ਰਾਤ ਨੂੰ ਵੀ ਟਿਕ ਕੇ ਨਹੀਂ ਬਹਿੰਦਾ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਦਿੱਤੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਤਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਈ.ਟੀ.ਟੀ ਅਧਿਆਪਕ ਸੈਂਕੜੇ ਸਾਥੀਆਂ ਨਾਲ ਅੱਜ ਚੰਡੀਗੜ੍ਹ ਰੈਲੀ ’ਚ ਹੋਣਗੇ ਸ਼ਾਮਿਲ ਅਗਲੀ ਖ਼ਬਰ 31 ਹਜ਼ਾਰ ਤੋਂ ਵੱਧ ਅਧਿਆਪਕ ਆਸਾਮੀਆਂ ਖਾਲੀ ਹੋਣ ’ਤੇ ਬੀਬਾ ਰਮਨਦੀਪ ਕੌਰ ਸੇਰੋਂ ਨੇ ਸਰਕਾਰ ਨੂੰ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।