ਸੇਂਟ ਸੋਲਜ਼ਰ ਸਕੂਲ ਦੇ ਖੇਡਾਂ ਚ ਅਵਲ ਆਏ ਬੱਚਿਆਂ ਨਾਲ ਸੰਸਥਾ ਦੇ ਪ੍ਰਿੰਸੀਪਲ, ਐਮ.ਡੀ. ਤੇ ਅਧਿਆਪਕ। ਸੇਂਟ ਸੋਲਜਰ ਕਾਨਵੈਂਟ ਸਕੂਲ ਘਰਿਆਲਾ ਦੇ ਵਿਦਿਆਰਥੀਆਂ ਦਾ ਜ਼ੋਨਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ
ਅਮਰਕੋਟ, 4 ਅਗਸਤ (ਭੱਟੀ)-ਪੂਨੀਆਂ ਰੋਡ ਘਰਿਆਲਾ ਸਥਿਤ ਸੇਂਟ ਸੋਲਜਰ ਕਾਨਵੈਂਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਮੋਹਰੀ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ । ਇਨ੍ਹਾਂ ਖੇਡਾਂ ਦੌਰਾਨ ਸਕੂਲ ਦੇ ਅੰਡਰ-19 ਲੜਕਿਆਂ ਅਤੇ ਅੰਡਰ-17 ਲੜਕੀਆਂ ਦੇ ਵਰਗ ਨੇ ਸ਼ਤਰੰਜ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਅਜੀਤ ਡੈਸਕ
05-08-2026