03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਦਾ ਨਤੀਜਾ ਸ਼ਾਨਦਾਰ ਰਿਹਾ

ਪੱਟੀ, 2 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)–ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ, ਕੈਰੋਂ, ਪੱਟੀ ਦੇ ਬੀ. ਐਡ.

ਅਜੀਤ ਡੈਸਕ 03-08-2026
ਪੱਟੀ, 2 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ)–ਸ਼ਹੀਦ ਭਗਤ ਸਿੰਘ ਕਾਲਜ ਆਫ ਐਜੂਕੇਸ਼ਨ, ਕੈਰੋਂ, ਪੱਟੀ ਦੇ ਬੀ.ਐਡ. ਸੈਸ਼ਨ (2024–26) ਦੇ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਪ੍ਰਿੰਸੀਪਲ ਡਾ. ਸਰਿਤਾ ਨਾਰਦ ਦੀ ਯੋਗ ਅਗਵਾਈ ਹੇਠ ਚੱਲ ਰਹੇ ਕਾਲਜ ਦੇ ਕੋਰਸ ਬੀ.ਐਡ (2024-26)ਦਾ ਨਤੀਜਾ 100 ਪ੍ਤੀਸ਼ਤ ਰਿਹਾ। ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕਾਂ ਨਾਲ ਪਾਸ ਹੋਏ। ਇਸ ਸ਼ਾਨਦਾਰ ਨਤੀਜੇ ਰਾਹੀ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਇਸ ਪ੍ਰੀਖਿਆ ਵਿਚ ਕਾਲਜ ਦੀ ਵਿਦਿਆਰਥਣ ਅਨਮੋਲ ਕੌਰ ਨੇ ਕਾਲਜ ਵਿਚ ਪਹਿਲਾ ਸਥਾਨ, ਅਰਮਾਨਦੀਪ ਕੌਰ ਨੇ ਦੂਸਰਾ ਸਥਾਨ ਅਤੇ ਮਨਜੌਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਤੀਜਾ ਐਲਾਨ ਹੋਣ ’ਤੇ ਕਾਲਜ ਦੀ ਸਮੂਹ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸਰਿਤਾ ਨਾਰਦ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦੇ ਪਾਤਰ ਹਨ।
ਪਿਛਲੀ ਖ਼ਬਰ 5500 ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਫਾਈਲਾਂ ਅਟਕਾਉਣਾ ਸਰਕਾਰ ਦੀ ਬੇਇਨਸਾਫੀ- ਸਰਪੰਚ ਬਿੱਲਾ ਸੇਰੋਂ ਅਗਲੀ ਖ਼ਬਰ ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਵਲੋਂ ਨਵ-ਨਿਯੁਕਤ ਜੀ.ਐਮ. ਇੰਡਸਟਰੀ ਅਮਰਜੀਤ ਰਾਏ ਖੰਨਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।