02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਾਨੀਪਤ ਤੋਂ ਪੈਦਲ ਯਾਤਰਾ ਕਰਦਿਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਉਨ੍ਹਾਂ ਦੇ ਜੱਦੀ ਪਿੰਡ ਪੁੱਜੇ ਸੁਨੀਲ ਕੁਮਾਰ ਰਠੌਰ

ਖਾਲੜਾ, 1 ਅਗਸਤ (ਜੱਜਪਾਲ ਸਿੰਘ ਜੱਜ)-ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣੀ ਫਿਲਮ ਸਤਲੁਜ ਤੋਂ ਪ੍ਰਭਾਵਿਤ ਹੋ ਕੇ ਸਮਾਲਖਾ ਨੇੜ੍ਹੇ ਪਾਣੀਪਤ (ਹਰਿਆਣਾ) ਦੇ ਰਹਿਣ ਵਾਲੇ ਸੁਨੀਲ ਕੁਮਾਰ ਰਠੌਰ ਪੈਦਲ ਯਾਤਰਾ ਕਰਦੇ ਹੋਏ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚੇ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਸੁਨੀਲ ਕੁਮਾਰ ਰਠੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫਿਲਮ ਸਤਲੁਜ ਵੇਖ ਕੇ ਸ਼ਹੀਦ ਜਸਵੰਤ ਸਿੰਘ ਦੀ ਜੀਵਨੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦੇ ਮਨ ਵਿਚ ਸ਼ਰਧਾ ਸੀ ਕਿ ਉਹ ਪਾਣੀਪਤ ਤੋਂ ਪੈਦਲ ਯਾਤਰਾ ਕਰਦਿਆਂ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਇਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਆਪਣੀ ਪੈਦਲ ਯਾਤਰਾ 12 ਜੁਲਾਈ ਨੂੰ ਸ਼ੁਰੂ ਕੀਤੀ ਸੀ ਅਤੇ ਵੱਖ-ਵੱਖ ਪੜਾਵਾਂ ’ਤੇ ਰੁਕਦੇ ਹੋਏ ਕਰੀਬ 18 ਦਿਨ ਬਾਅਦ ਖਾਲੜਾ ਪਹੁੰਚੇ ਹਨ।

ਅਜੀਤ ਡੈਸਕ 02-08-2026
ਖਾਲੜਾ, 1 ਅਗਸਤ (ਜੱਜਪਾਲ ਸਿੰਘ ਜੱਜ)-ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣੀ ਫਿਲਮ ਸਤਲੁਜ ਤੋਂ ਪ੍ਰਭਾਵਿਤ ਹੋ ਕੇ ਸਮਾਲਖਾ ਨੇੜ੍ਹੇ ਪਾਣੀਪਤ (ਹਰਿਆਣਾ) ਦੇ ਰਹਿਣ ਵਾਲੇ ਸੁਨੀਲ ਕੁਮਾਰ ਰਠੌਰ ਪੈਦਲ ਯਾਤਰਾ ਕਰਦੇ ਹੋਏ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚੇ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਸੁਨੀਲ ਕੁਮਾਰ ਰਠੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫਿਲਮ ਸਤਲੁਜ ਵੇਖ ਕੇ ਸ਼ਹੀਦ ਜਸਵੰਤ ਸਿੰਘ ਦੀ ਜੀਵਨੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਦੇ ਮਨ ਵਿਚ ਸ਼ਰਧਾ ਸੀ ਕਿ ਉਹ ਪਾਣੀਪਤ ਤੋਂ ਪੈਦਲ ਯਾਤਰਾ ਕਰਦਿਆਂ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਇਸ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਆਪਣੀ ਪੈਦਲ ਯਾਤਰਾ 12 ਜੁਲਾਈ ਨੂੰ ਸ਼ੁਰੂ ਕੀਤੀ ਸੀ ਅਤੇ ਵੱਖ-ਵੱਖ ਪੜਾਵਾਂ ’ਤੇ ਰੁਕਦੇ ਹੋਏ ਕਰੀਬ 18 ਦਿਨ ਬਾਅਦ ਖਾਲੜਾ ਪਹੁੰਚੇ ਹਨ। ਸੁਨੀਲ ਕੁਮਾਰ ਰਠੌਰ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਸਟੇਡੀਅਮ ਵਿਚ ਬਣੇ ਉਨ੍ਹਾਂ ਦੇ ਮੂਰਤੀ ਨੂੰ ਨਮਨ ਕਰਨ ਉਪਰੰਤ ਉਨ੍ਹਾਂ ਦੇ ਜੱਦੀ ਘਰ ਪਹੁੰਚੇ। ਇਸ ਤੋਂ ਪਹਿਲਾਂ ਸਰਪੰਚ ਗੁਰਜੀਤ ਸਿੰਘ ਲੜਾ ਮੰਡੀ ਨੇ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸਵਾਗਤ ਕੀਤਾ। ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਖਾਲੜਾ ਮੰਡੀ ਅਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਪਿੰਡ ਖਾਲੜਾ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਖਾਲੜਾ ਮਿਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ, ਸਕੱਤਰ ਬਲਵਿੰਦਰ ਸਿੰਘ ਝਬਾਲ, ਮੁੱਖ ਬੁਲਾਰਾ ਸਤਨਾਮ ਸਿੰਘ ਅਮੀਸ਼ਾਹ ਵਲੋਂ ਸੁਨੀਲ ਕੁਮਾਰ ਰਠੌਰ ਨੂੰ ਨਕਦ ਰਾਸ਼ੀ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਭਾਈ ਬਲਰਾਜ ਸਿੰਘ ਗਿੱਲ, ਜਗਤਾਰ ਸਿੰਘ ਖਾਲੜਾ, ਸੁਖਜੀਤ ਚੀਮਾ, ਫੌਜੀ ਗੁਰਸਾਹਿਬ ਸਿੰਘ ਵਲੋਂ ਸੁਨੀਲ ਰਠੌਰ ਦਾ ਨਗਦ ਰਾਸ਼ੀ ਅਤੇ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ, ਸਾਬਕਾ ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਸਰਪੰਚ ਸੁਖਦੇਵ ਸਿੰਘ ਸੋਨੀ ਖਾਲੜਾ ਪਿੰਡ, ਗੋਪਾਲ ਸਿੰਘ ਖਾਲੜਾ, ਡਾ. ਜਸਪਾਲ ਸਿੰਘ, ਹੈਪੀ ਖਾਲੜਾ, ਬਾਬਾ ਜੁਗਰਾਜ ਸਿੰਘ ਖਾਲੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੱਡੇ ਵੱਡੇ ਭਲਵਾਨਾਂ ਨੂੰ ਚਿੱਤ ਕਰਨ ਵਾਲੇ ਜੱਸਾ ਪਹਿਲਵਾਨ ਲਈ 2027 ਦੇ ਸਿਆਸੀ ਅਖਾੜੇ ਵਿਚ ਸੌਖਾ ਨਹੀਂ ਹੋਵੇਗਾ ਭੇੜ ਅਗਲੀ ਖ਼ਬਰ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਾਇੰਸ ਲੈਬ ਦੇ ਭਵਨ ਦਾ ਪਿਆ ਲੈਂਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।