ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਬੂਟੇ ਲਗਾਏ
ਫਤਿਆਬਾਦ, 1 ਅਗਸਤ (ਹਰਵਿੰਦਰ ਸਿੰਘ ਧੂੰਦਾ)–ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਸਕੂਲ ਦੇ ਵਿਚ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਬੂਟੇ ਲਗਾਏ ਗਏ। ਇਹ ਬੂਟੇ ਹਰ ਸਾਲ ਲਗਾਏ ਜਾਂਦੇ ਹਨ ਅਤੇ ਸਾਰੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਵੀ ਆਪਣੇ ਘਰਾਂ ਵਿਚ ਜਾ ਜਿੱਥੇ ਵੀ ਖੁੱਲੀ ਕੋਈ ਜਗਹਾ ਹੋਵੇ ਉਥੇ ਬੂਟੇ ਜਰੂਰ ਲਗਾਉਣ ਤਾਂ ਕਿ ਗਰਮੀ ਤੋਂ ਥੋੜਾ ਜਿਹਾ ਛੁਟਕਾਰਾ ਮਿਲ ਸਕੇ।
ਅਜੀਤ ਡੈਸਕ
02-08-2026