15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਰਹੱਦੀ ਪਿੰਡ ਡੱਲ ਤੋਂ ਪਿਸਤੌਲ ਤੇ ਗੋਲੀਆਂ ਬਰਾਮਦ

ਅਜੀਤ ਡੈਸਕ 29-07-2026
ਖਾਲੜਾ, 28 ਜੁਲਾਈ (ਜੱਜਪਾਲ ਸਿੰਘ ਜੱਜ)-ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਅਭਿਆਨ ਦੌਰਾਨ ਇਕ ਪਿਸਤੌਲ ਬਿਨਾਂ ਸਲਾਈਡ ਬਿਨਾਂ ਬੈਰਲ, ਇਕ ਮੈਗਜ਼ੀਨ, ਪੰਜ ਜਿੰਦਾ ਗੋਲੀਆਂ ਸਮੇਤ ਬਰਾਮਦ ਕਰਨ ਦੀ ਖਬਰ ਹੈ। ਐਸ.ਐਚ.ਓ. ਖਾਲੜਾ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡੱਲ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਵਾਂ ਤਾਰਾ ਸਿੰਘ ਵਿਖੇ ਤਾਇਨਾਤ ਕੰਪਨੀ ਕਮਾਂਡਰ ਰਮੇਸ਼ ਯਾਦਵ ਨੇ ਫੋਨ ’ਤੇ ਦੱਸਿਆ ਕਿ ਪਿੰਡ ਡੱਲ ਦੀ ਇਕ ਖਾਲੀ ਜਗ੍ਹਾ ਵਿਚ ਇਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ ਹੈ ਅਤੇ ਜਿਸ ’ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਪਾਰਟੀ ਮੌਕੇ ਦਾ ਪਹੁੰਚੀ ਤਾਂ ਕੰਪਨੀ ਕਮਾਂਡਰ ਰਜੇਸ਼ ਯਾਦਵ ਵਲੋਂ ਸੌਂਪਿਆ ਪੀਲੇ ਰੰਗ ਦਾ ਪੈਕਟ, ਜਿਸ ਉੱਪਰ ਕੁੰਡੀ ਲੱਗੀ ਹੋਈ ਸੀ, ਜਦੋਂ ਖੋਲਿਆ ਤਾਂ ਉਸ ਵਿਚੋਂ ਇਕ ਪਿਸਤੌਲ ਬਿਨਾਂ ਸਲਾਈਡ ਬਿਨਾਂ ਬੈਰਲ, ਇਕ ਮੈਗਜ਼ੀਨ ਅਤੇ ਪੰਜ ਜਿੰਦਾ ਗੋਲੀਆਂ ਬਰਾਮਦ ਹੋਈਆਂ ਹਨ। ਪੈਕਟ ’ਤੇ ਲੱਗੀ ਕੁੰਡੀ ਦਰਸਾਉਂਦੀ ਸੀ ਕਿ ਇਹ ਪੈਕਟ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤ ਵਿਚ ਸੁੱਟਿਆ ਗਿਆ ਹੋਵੇਗਾ, ਪ੍ਰੰਤੂ ਭਾਰਤੀ ਤਸਕਰ ਚੁੱਕਣ ਵਿਚ ਕਾਮਯਾਬ ਨਹੀਂ ਹੋਏ। ਥਾਣਾ ਖਾਲੜਾ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਕੱਲ੍ਹ ਨੂੰ ਅਗਲੀ ਖ਼ਬਰ 16 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਬਲੈਕ ਆਊਟ ਵਰਗੇ ਹਾਲਾਤ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।