13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਤੇਜ਼ ਬਾਰਿਸ਼ ਨਾਲ ਕਮਰੇ ਦੇ ਹੋਏ ਨੁਕਸਾਨ ਕਾਰਨ ਗਰੀਬ ਪਰਿਵਾਰ ਖੁੱਲ੍ਹੇ ਅਸਮਾਨ ਹੇਠਾਂ ਰਹਿਣ ਲਈ ਮਜਬੂਰ

ਅਜੀਤ ਡੈਸਕ 25-07-2026
ਖਾਲੜਾ, 24 ਜੁਲਾਈ (ਜੱਜਪਾਲ ਸਿੰਘ ਜੱਜ)-ਕਸਬਾ ਖਾਲੜਾ ਅਤੇ ਇਸ ਦੀ ਆਸ-ਪਾਸ ਦੇ ਇਲਾਕਿਆਂ ਵਿਚ ਬੀਤੇ ਕੱਲ੍ਹ ਹੋਈ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਹੁੰਮਸ ਭਰੀ ਜਿੰਦਗੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਕੁਝ ਗਰੀਬ ਪਰਿਵਾਰਾਂ ਦੇ ਆਸ਼ੀਆਨੇ ਨੂੰ ਢਹਿ ਢੇਰੀ ਕਰ ਦਿੱਤੇ ਹਨ, ਜਿਸ ਦੀ ਸਪੱਸ਼ਟ ਮਿਸਾਲ ਪਿੰਡ ਖਾਲੜਾ ਵਿਖੇ ਰਹਿੰਦੇ ਇਕ ਗਰੀਬ ਪਰਿਵਾਰ ਤੋਂ ਮਿਲਦੀ ਹੈ। ਸਰਬਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਬੀਤੇ ਕੱਲ੍ਹ ਹੋਈ ਤੇਜ਼ ਬਾਰਿਸ਼ ਕਾਰਨ ਗੁਆਂਢੀਆਂ ਦੀ ਕੰਧ ਨਾਲੋਂ ਪਾਣੀ ਪੈ ਕੇ ਉਨ੍ਹਾਂ ਦਾ ਕਮਰਾ ਪਾਟ ਗਿਆ ਹੈ ਤੇ ਜਿਸ ਨੂੰ ਉਨ੍ਹਾਂ ਨੇ ਬੱਲੀਆਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਚਾਰ ਛੋਟੇ ਬੱਚਿਆਂ ਸਮੇਤ ਇਕ ਹੀ ਕਮਰੇ ਵਿਚ ਗੁਜ਼ਾਰਾ ਕਰਦੇ ਹਨ ਅਤੇ ਹੁਣ ਜਦੋਂ ਕਿ ਕਮਰਾ ਡਿੱਗਣ ਦੀ ਹਾਲਤ ਵਿਚ ਹੈ ਤਾਂ ਉਹ ਬਾਹਰ ਵਿਹੜੇ ਵਿਚ ਤਰਪਾਲ ਪਾ ਕੇ ਖੁੱਲ੍ਹੇ ਅਸਮਾਨ ਹੇਠਾਂ ਦਿਨ ਗੁਜ਼ਾਰ ਰਹੇ ਹਨ। ਪ੍ਰਸ਼ਾਸਨ ਕੋਲੋਂ ਮੁਆਵਜੇ ਦੀ ਗਹਾਰ ਲਗਾਉਂਦਿਆਂ ਉਨ੍ਹਾਂ ਦੱਸਿਆ ਕਿ ਜਿਹੜਾ ਥੋੜਾ ਬਹੁਤ ਘਰੇਲੂ ਸਾਮਾਨ ਉਨ੍ਹਾਂ ਕੋਲ ਸੀ, ਉਹ ਉਨ੍ਹਾਂ ਲਾਗੇ ਗੁਆਂਢੀਆਂ ਦੇ ਘਰ ਰੱਖਿਆ ਹੈ, ਜਿੰਨਾ ਕਿਹਾ ਸੀ ਕਿ ਜਾਂ ਤੁਸੀਂ ਸਾਮਾਨ ਰੱਖ ਲਓ ਜਾਂ ਆਪ ਆ ਕੇ ਰਹਿ ਲਓ, ਪ੍ਰੰਤੂ ਅਸੀਂ ਸਾਮਾਨ ਰੱਖਣ ਨੂੰ ਹੀ ਤਰਜੀਹ ਦਿੱਤੀ।
ਪਿਛਲੀ ਖ਼ਬਰ ‘ਦ ਅਲਪਾਈਨ ਸਕੂਲ’ ਤਰਨ ਤਾਰਨ ਦੇ ਖਿਡਾਰੀਆਂ ਨੇ 70ਵੀਂ ਪੰਜਾਬ ਜ਼ੋਨਲ ਖੇਡਾਂ ’ਚ ਗੱਡੇ ਸਫ਼ਲਤਾ ਦੇ ਝੰਡੇ ਅਗਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਨੇ ਸਿਹਤ ਵਿਭਾਗ ਦੇ ਡਾਇਰੈਕਟਰਾਂ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।