22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਮੂਹਿਕ ਛੁੱਟੀ ਲੈ ਕੇ ਸੈਂਕੜੇ ਮੁਲਾਜ਼ਮਾਂ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਲਗਾਇਆ ਰੋਸ ਧਰਨਾ

ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)– ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ 22 ਅਕਤੂਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਸੈਂਕੜੇ ਮੁਲਾਜ਼ਮਾਂ ਨੇ ਗੁਰਸੇਵਕ ਸਿੰਘ ਸਰਾਂ ਪ੍ਰਧਾਨ ਅਤੇ ਅੰਗਰੇਜ ਸਿੰਘ ਰੰਧਾਵਾ ਜਨਰਲ ਸਕੱਤਰ ਦੀ ਅਗਵਾਹੀ ਹੇਠ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਦੇ ਸਾਹਮਣੇ ਰੋਸ ਧਰਨਾ ਲਗਾਇਆ। ਵੱਖ-ਵੱਖ ਬੁਲਾਰਿਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਡੀ.

ਅਜੀਤ ਡੈਸਕ 23-10-2026
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)– ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ 22 ਅਕਤੂਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਸੈਂਕੜੇ ਮੁਲਾਜ਼ਮਾਂ ਨੇ ਗੁਰਸੇਵਕ ਸਿੰਘ ਸਰਾਂ ਪ੍ਰਧਾਨ ਅਤੇ ਅੰਗਰੇਜ ਸਿੰਘ ਰੰਧਾਵਾ ਜਨਰਲ ਸਕੱਤਰ ਦੀ ਅਗਵਾਹੀ ਹੇਠ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਦੇ ਸਾਹਮਣੇ ਰੋਸ ਧਰਨਾ ਲਗਾਇਆ। ਵੱਖ-ਵੱਖ ਬੁਲਾਰਿਆ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਡੀ.ਏ ਦੀਆਂ ਕਿਸਤਾਂ ਦਾ ਬਕਾਇਆ, 15 ਜਨਵਰੀ 2015 ਅਤੇ 17 ਜੁਲਾਈ 2020 ਦਾ ਪੱਤਰ ਰੱਦ ਕਰਨਾ, 4.9.14 ਏ.ਸੀ.ਪੀ ਸਕੀਮ ਬਹਾਲ ਕਰਨਾ, ਘੱਟੋ ਘੱਟ ਉਜਰਤਾਂ ਲਾਗੂ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ ਆਦਿ ਪਰਮੁੱਖ ਮੰਗਾਂ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਮੁੱਖ ਸਕੱਤਰ ਵੱਲੋਂ ਚੰਡੀਗੜ੍ਹ ਕੀਤੀ ਮੀਟਿੰਗ ਵਿਚ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਮੰਨਣ ਲਈ ਹਾਮੀ ਨਹੀਂ ਭਰੀ, ਸਗੋ ਸਿੱਧੇ ਅਤੇ ਅਸਿਧੇ ਤੌਰ ’ਤੇ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਹੈ ਜਿਸ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ, ਹੁਣ ਸਾਂਝੀ ਤਾਲਮੇਲ ਕਮੇਟੀ ਵਲੋਂ ਹੋਰ ਸਖਤ ਫੈਸਲੇ ਲਏ ਜਾਣਗੇ ਤਾਂ ਜੋ ਇਹ ਸਰਕਾਰ ਨੂੰ ਆਉਣ ਵਾਲੀਆ ਚੋਣਾਂ ਦੇ ਵਿਚ ਬੁਰੀ ਤਰ੍ਹਾਂ ਹਰਾਇਆ ਜਾਵੇ। ਇਸ ਮੌਕੇ ਬਲਦੇਵ ਸਿੰਘ ਕੱਲਾ ਪੈਨਸ਼ਨਰ ਯੂਨੀਅਨ, ਰਜਵੰਤ ਸਿੰਘ ਬਾਗੜੀਆਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਗੁਰਮੀਤ ਸਿੰਘ ਲੈਕਚਰਾਰ ਯੂਨੀਅਨ, ਬਲਜੀਤ ਸਿੰਘ ਟੋਮ, ਡਿਪਟੀ ਡੀ.ਓ. ਰਜਿੰਦਰ ਕੌਰ, ਸੁਪਰਡੈਂਟ ਹਰਦਰਸ਼ਨ ਸਿੰਘ, ਨਿਸ਼ਾਨ ਸਿੰਘ ਕਲੈਰੀਕਲ ਯੂਨੀਅਨ, ਸਰਬਜੀਤ ਸਿੰਘ ਪਟਵਾਰ ਯੂਨੀਅਨ, ਸੁਖਵਿੰਦਰ ਸਿੰਘ ਧਾਮੀ ਸਿੱਖਿਆ ਵਿਭਾਗ, ਸਵਰਨ ਸਿੰਘ ਪੈਨਸ਼ਨਰ ਪਰਧਾਨ ਏਟਕ, ਮੋਹਿੰਦਰ ਸਿੰਘ ਪਰਧਾਨ ਪੈਨਸ਼ਨਰ ਐਸੋਸੀਏਸ਼ਨ, ਜਸਬੀਰ ਸਿੰਘ ਪ੍ਰਧਾਨ ਕਾਨੂੰਗੋ ਯੂਨੀਅਨ, ਤਰਸੇਮ ਸਿੰਘ ਸਿੱਖਿਆ ਵਿਭਾਗ, ਚਮਕੌਰ ਸਿੰਘ ਗਿੱਲ ਪੰਜਾਬ ਰੋਡਵੇਜ਼ ਤਰਨ ਤਾਰਨ, ਰਣਜੀਤ ਸਿੰਘ ਜਾਮਾਰਾਏ, ਭੁਪਿੰਦਰ ਸਿੰਘ ਭਿੰਦਾ ਇੰਸਪੈਕਟਰ ਪੰਜਾਬ ਰੋਡਵੇਜ ਪੱਟੀ, ਕਵਰਦੀਪ ਸਿੰਘ ਡੀ.ਟੀ.ਐਫ., ਗੁਰਚਰਨ ਸਿੰਘ ਸਿੱਖਿਆ ਵਿਭਾਗ, ਪੂਰਨ ਦਾਸ ਬਿਜਲੀ ਬੋਰਡ, ਜਰਨੈਲ ਸਿੰਘ ਆਈ.ਟੀ.ਆਈ, ਗੁਰਪ੍ਰੀਤ ਸਿੰਘ ਫੂਡ ਸਪਲਾਈ, ਰਤਨ ਸਿੰਘ ਢੰਡ, ਪ੍ਰਿੰਸੀਪਲ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਸੰਧੂ ਸਾਬਕਾ ਪ੍ਰਧਾਨ, ਨਰਿੰਦਰ ਬੇਦੀ ਪਾਵਰ ਕਾਰਪੋਰੇਸ਼ਨ ਟਾਸਕੋ, ਨਰਿੰਦਰ ਸਿੰਘ ਸਿਹਤ ਵਿਭਾਗ, ਕੁਲਵਿੰਦਰ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ, ਸ਼ਿੰਗਾਰਾ ਸਿੰਘ ਪ੍ਰਧਾਨ ਅਧਿਆਪਕ ਦਲ, ਜਰਨੈਲ ਸਿੰਘ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ, ਗੁਰਵਿੰਦਰ ਸਿੰਘ ਬੱਬੂ ਐਲੀਮੈਂਟਰੀ ਟੀਚਰ ਯੂਨੀਅਨ, ਰਜਵੰਤ ਕੌਰ ਮਿਡ ਡੇ ਮੀਲ ਯੂਨੀਅਨ, ਗੁਰਿੰਦਰਬੀਰ ਸਿੰਘ ਵਾਟਰ ਸਪਲਾਈ, ਸਤਨਾਮ ਸਿੰਘ ਵਰਾਣਾ ਖੇਤੀਬਾੜੀ, ਪ੍ਰਧਾਨ ਵਿਰਸਾ ਸਿੰਘ ਪੰਨੂ, ਜੱਸਾ ਸਿੰਘ ਕੱਦਗਿੱਲ, ਪ੍ਰਧਾਨ ਅਮਨਦੀਪ ਸਿੰਘ, ਹਰਦੇਵ ਸਿੰਘ ਪ੍ਰਧਾਨ ਬਿਜਲੀ ਬੋਰਡ, ਗੁਰਿੰਦਰਬੀਰ ਸਿੰਘ, ਹਰਜੀਤ ਸਿੰਘ ਪਹੂਵਿੰਡ, ਭੁਪਿੰਦਰ ਸਿੰਘ ਮਰਹਾਣਾ , ਪਰਮਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਚੋਹਲਾ, ਸੁਪਰਡੈਂਟ ਰਘਬੀਰ ਸਿੰਘ, ਪ੍ਰਧਾਨ ਸਰਬਜੀਤ ਸਿੰਘ ਹੈਲਥ ਸੁਪਰਵਾਈਜਰ, ਪ੍ਰਧਾਨ ਮਨਜੀਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜ਼ਮ ਮੌਜੂਦ ਸਨ।
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦਾ ਵਿਦਿਆਰਥੀ ਸਿਮਰਪ੍ਰੀਤ ਸਿੰਘ ਜੈਵਲਿਨ ਥਰੋ ਵਿਚ ਨੈਸ਼ਨਲ ਪੱਧਰ ’ਤੇ ਰਿਹਾ ਜੇਤੂ ਅਗਲੀ ਖ਼ਬਰ ਆਰ.ਐਮ.ਪੀ.ਆਈ. ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਤੇ ਖੇਮਕਰਨ ਤੋਂ ਲੜੇਗੀ ਚੋਣ-ਜਾਮਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।