ਅਪਲਾਈਨ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚੋਂ 19 ਮੈਡਲ ਜਿੱਤੇ
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)–ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ 70 ਵੀਂ ਜ਼ਿਲ੍ਹਾ ਪੱਧਰੀ ਸਕੇਟਿੰਗ ਪ੍ਰਤੀਯੋਗਤਾ ਵਿਚ ’ਦਾ ਅਲਪਾਈਨ ਸਕੂਲ’ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਖਿਡਾਰੀਆਂ ਨੇ ਕੁੱਲ 19 ਮੈਡਲ ਹਾਸਲ ਕੀਤੇ, ਜਿਨ੍ਹਾਂ ਵਿਚ 11 ਸੋਨ ਮੈਡਲ, 4 ਚਾਂਦੀ ਦੇ ਮੈਡਲ ਅਤੇ 4 ਕਾਂਸੀ ਦੇ ਮੈਡਲ ਸ਼ਾਮਿਲ ਹਨ।
ਤਰਨ ਤਾਰਨ, 22 ਅਕਤੂਬਰ (ਹਰਿੰਦਰ ਸਿੰਘ)–ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਕਰਵਾਈ ਗਈ 70 ਵੀਂ ਜ਼ਿਲ੍ਹਾ ਪੱਧਰੀ ਸਕੇਟਿੰਗ ਪ੍ਰਤੀਯੋਗਤਾ ਵਿਚ ’ਦਾ ਅਲਪਾਈਨ ਸਕੂਲ’ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਖਿਡਾਰੀਆਂ ਨੇ ਕੁੱਲ 19 ਮੈਡਲ ਹਾਸਲ ਕੀਤੇ, ਜਿਨ੍ਹਾਂ ਵਿਚ 11 ਸੋਨ ਮੈਡਲ, 4 ਚਾਂਦੀ ਦੇ ਮੈਡਲ ਅਤੇ 4 ਕਾਂਸੀ ਦੇ ਮੈਡਲ ਸ਼ਾਮਿਲ ਹਨ। ਜੇਤੂ ਖਿਡਾਰੀਆਂ ਜੈਸਮੀਨ ਕੌਰ ਨੇ 2 ਸੋਨ ਮੈਡਲ, ਰਿਧੁਸ਼ੀ ਸ਼ਰਮਾ 3 ਸੋਨ ਮੈਡਲ, ਗੁਰਸੰਗੀਤ ਕੌਰ ਨੇ 2 ਸੋਨ ਮੈਡਲ, ਗੁਰਨੂਰ ਸਿੰਘ ਨੇ 2 ਸੋਨ ਮੈਡਲ, ਸੁਖਮਨਦੀਪ ਸਿੰਘ ਨੇ 2 ਸੋਨ ਮੈਡਲ, ਇਕਰਰਾਜਦੀਪ ਕੌਰ ਨੇ 1 ਚਾਂਦੀ ਦਾ ਮੈਡਲ, ਸਮਰੀਤ ਕੌਰ 1 ਚਾਂਦੀ ਦਾ ਮੈਡਲ, ਗੁਰਸ਼ਰਨਪ੍ਰੀਤ ਸਿੰਘ 1 ਚਾਂਦੀ ਦਾ ਮੈਡਲ ਅਤੇ 1 ਕਾਂਸੀ ਦਾ ਮੈਡਲ, ਹਰਲੀਨ ਕੌਰ 1 ਚਾਂਦੀ ਦਾ ਮੈਡਲ, ਰਣਵੀਰ ਸਿੰਘ ਨੇ 2 ਕਾਂਸੀ ਦੇ ਮੈਡਲ, ਨਵਰੀਤ ਕੌਰ 1 ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੇਟਿੰਗ ਕੋਚ ਗਗਨ ਸਿੰਘ ਨੂੰ ਮੁਬਾਰਕਬਾਦ ਦਿੱਤੀ। ਲਖਵਿੰਦਰ ਕੌਰ ਨੇ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਕੋਚ ਗਗਨ ਸਿੰਘ ਦੀ ਸੁਚੱਜੀ ਰਹਿਨੁਮਾਈ ਅਤੇ ਸਖ਼ਤ ਟ੍ਰੇਨਿੰਗ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ।