09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਕਿਸਾਨ ਦੀ ਮੋਟਰ ਤੋਂ ਚੋਰੀ ਕਰਨਾ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ

ਅਜੀਤ ਡੈਸਕ 20-07-2026

ਚੋਹਲਾ ਸਾਹਿਬ, 19 ਜੁਲਾਈ (ਬਲਵਿੰਦਰ ਸਿੰਘ)—ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਕਿਸਾਨ ਦੀ ਮੋਟਰ ਤੋਂ ਚੋਰੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ । ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਸਾਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੰਡੀਵਿੰਡ ਧੱਤਲ ਨੇ ਦੱਸਿਆ ਕਿ ਉਸ ਕੋਲ ਰਕਬਾ ਕਰੀਬ 5 ਕਿੱਲੇ ਜ਼ਮੀਨ ਹੈ, ਜਿਸ ਵਿਚ ਸਬਮਰਸੀਬਲ ਮੋਟਰ ਲੱਗੀ ਹੋਈ ਤੇ ਮੋਟਰ ਉਪਰ ਕਮਰਾ ਪਿਆ ਹੋਇਆ ਹੈ । 18 ਜੁਲਾਈ 2026 ਨੂੰ ਵਕਤ ਕਰੀਬ 2:30 ’ਤੇ ਉਹ ਅਤੇ ਉਸ ਦਾ ਭਤੀਜਾ ਵਿਸਾਖਾ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਗੰਡੀਵਿੰਡ ਧੱਤਲ ਉਸ ਦੇ ਘਰ ਤੋਂ ਆਪਣੀ ਜ਼ਮੀਨ ਵਿਚ ਮੋਟਰ ’ਤੇ ਗਏ ਸੀ। ਜਦ ਵਕਤ ਕਰੀਬ 3 ਵਜੇ ਦੁਪਹਿਰੇ ਉਹ ਆਪਣੀ ਜ਼ਮੀਨ ਵਿਚ ਮੋਟਰ ’ਤੇ ਪੁੱਜੇ ਤਾਂ ਮੋਟਰ ਦੇ ਕਮਰੇ ਦਾ ਦਰਵਾਜਾ ਖੁੱਲ੍ਹਾ ਹੋਇਆ ਸੀ। ਕਮਰੇ ਵਿਚ ਉਸ ਦੇ ਹੀ ਪਿੰਡ ਦਾ ਜੱਜ ਸਿੰਘ ਉਰਫ ਜਸਬੀਰ ਸਿੰਘ ਪੁੱਤਰ ਮੱਖਣ ਸਿੰਘ ਖੜਾ ਸੀ, ਜਿਸ ਨੇ ਆਪਣੇ ਹੱਥ ਵਿਚ ਤੋੜਾ ਟਾਟ ਫੜਿਆ ਹੋਇਆ ਸੀ ਤੇ ਕਮਰੇ ਵਿਚੋਂ ਮੋਟਰ ਦੀ ਕੇਵਲ ਤਾਰ ਕੱਟੀ ਹੋਈ ਸੀ। ਉਨ੍ਹਾਂ ਨੇ ਉਸ ਨੂੰ ਕਮਰੇ ਵਿਚੋਂ ਕਾਬੂ ਕਰਕੇ ਜਦ ਤੋੜਾ ਟਾਟ ਵਿਚ ਦੇਖਿਆ ਤਾਂ ਉਸ ਵਿਚ ਮੋਟਰ ਨਾਲੋਂ ਕੱਟੀ ਹੋਈ ਕੇਵਲ ਤਾਰ ਪਈ ਸੀ। ਇਸ ਸੰਬੰਧੀ ਏ.ਐਸ.ਆਈ. ਭਗਵੰਤ ਸਿੰਘ ਮਾਮਲੇ ਦੀ ਜਾਂਚ ਕਰਦਿਆਂ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਗਰਮੀ ਦੇ ਸਿਖਰ ’ਚ ਪਾਵਰਕੱਟਾਂ ਕਾਰਨ ਲੋਕ ਹਾਲੋ-ਬੇਹਾਲ ਅਗਲੀ ਖ਼ਬਰ ਇਟਲੀ ਭੇਜਣ ਦੇ ਨਾਂਅ ’ਤੇ 8 ਲੱਖ 50 ਹਜ਼ਾਰ ਦੀ ਮਾਰੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।