10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਇਟਲੀ ਭੇਜਣ ਦੇ ਨਾਂਅ ’ਤੇ 8 ਲੱਖ 50 ਹਜ਼ਾਰ ਦੀ ਮਾਰੀ ਠੱਗੀ

ਅਜੀਤ ਡੈਸਕ 20-07-2026

ਝਬਾਲ, 19 ਜੁਲਾਈ (ਸੁਖਦੇਵ ਸਿੰਘ)—ਇਕ ਵਿਅਕਤੀ ਨੂੰ ਇਟਲੀ ਭੇਜਣ ਦੇ ਨਾਂਅ ’ਤੇ ਪੈਸਿਆਂ ਦੀ ਠੱਗੀ ਮਾਰਨ ’ਤੇ ਥਾਣਾ ਝਬਾਲ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਅਕਾਸ਼ਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਛਿਛਰੇਵਾਲ ਨੇ ਦੱਸਿਆ ਕਿ ਪ੍ਰਮਜੀਤ ਕੌਰ ਪਤਨੀ ਅੰਗਰੇਜ ਸਿੰਘ, ਜਗਰੂਪ ਸਿੰਘ ਪੁੱਤਰ ਅੰਗਰੇਜ ਸਿੰਘ ਅਤੇ ਪ੍ਰਦੀਪ ਕੌਰ ਪਤਨੀ ਅੰਗਰੇਜ ਸਿੰਘ ਵਾਸੀਆਨ ਨਾਮਦੇਵ ਕਾਲੋਨੀ ਨੇੜੇ ਗੁਰਦੁਆਰਾ ਤੂਤ ਸਾਹਿਬ ਅੰਮ੍ਰਿਤਸਰ ਨੇ ਉਸ ਕੋਲੋਂ ਇਟਲੀ ਭੇਜਣ ਦੇ ਨਾਂਅ ’ਤੇ 8 ਲੱਖ 50 ਹਜ਼ਾਰ ਰੁਪਏ ਲੈ ਲਏ, ਪਰ ਉਸ ਨੂੰ ਅਜੇ ਤੱਕ ਇਟਲੀ ਨਹੀਂ ਭੇਜਿਆ । ਇਸ ਸੰਬੰਧੀ ਇਨਕੁਆਰੀ ਉਪ ਕਪਤਾਨ ਪੁਲਿਸ ਪੀ.ਬੀ.ਆਈ. ਆਰਥਿਕ ਅਪਰਾਧ ਸਾਈਬਰ ਕਰਾਈਮ ਤਰਨ ਤਾਰਨ ਵਲੋਂ ਕਰਨ ਉਪਰੰਤ ਐਸ.ਐਸ.ਪੀ. ਤਰਨ ਤਾਰਨ ਦੇ ਹੁਕਮਾਂ ’ਤੇ ਥਾਣਾ ਝਬਾਲ ਵਿਖੇ ਪਰਮਜੀਤ ਕੌਰ, ਜਗਰੂਪ ਸਿੰਘ ਅਤੇ ਪ੍ਰਦੀਪ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਕਿਸਾਨ ਦੀ ਮੋਟਰ ਤੋਂ ਚੋਰੀ ਕਰਨਾ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਔਰਤ ਦੀ ਕੁੱਟਮਾਰ ਕਰਕੇ ਸੱਟਾਂ ਲਗਾਉਣ ਦੇ ਦੋਸ਼ ਹੇਠ ਔਰਤ ਸਮੇਤ 3 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।