15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਦਾਣਾ ਮੰਡੀ ਅਮਰਕੋਟ ਤੋਂ ਭਿੱਖੀਵਿੰਡ ਐਸ.ਡੀ.ਐਮ. ਦਫ਼ਤਰ ਤੱਕ ਰੋਡ ਮਾਰਚ ਕੱਢ ਕੇ ਸੌਂਪਿਆ ਮੰਗ-ਪੱਤਰ

ਅਜੀਤ ਡੈਸਕ 16-07-2026
ਭਿੱਖੀਵਿੰਡ, 15 ਜੁਲਾਈ (ਬੌਬੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਤੇ ਬਾਬਾ ਭਾਈ ਝਾੜੂ ਸਾਹਿਬ ਜ਼ੋਨ ਵਲਟੋਹਾ ਵਲੋਂ ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਦਿਲਬਾਗ ਸਿੰਘ ਪਹੂਵਿੰਡ ਤੇ ਦਲਬੀਰ ਸਿੰਘ ਭੂਰਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਅਮਰਕੋਟ ਤੋਂ ਭਿੱਖੀਵਿੰਡ ਐਸ.ਡੀ.ਐਮ. ਦਫਤਰ ਤੱਕ ਵਿਸ਼ਾਲ ਰੋਡ ਮਾਰਚ ਕੱਡ ਕੇ ਮੰਗ ਪੱਤਰ ਸੌਂਪਿਆ ਗਿਆ । ਇਸ ਮੌਕੇ ਦਿਲਬਾਗ ਸਿੰਘ ਪਹੂਵਿੰਡ, ਦਲਬੀਰ ਸਿੰਘ ਭੂਰਾ, ਨਿਸਾਨ ਸਿੰਘ ਮਾੜੀਮੇਘਾ ਤੇ ਸੁਖਦੇਵ ਸਿੰਘ ਦੁੱਬਲੀ ਨੇ ਕਿਸਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਸੀ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੇ ਹਾਂ ਕਿ ਪ੍ਰਸਤਾਵਿਤ ਭਾਰਤ–ਅਮਰੀਕਾ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਪਸ਼ੂ ਪਾਲਕਾਂ, ਛੋਟੇ ਵਪਾਰੀਆਾਂ, ਲਘੂ ਉਦਯੋਗਾਂ ਅਤੇ ਦੇਸ਼ ਦੀ ਖੁਰਾਕੀ ਅਤੇ ਆਰਥਿਕ ਖੁਦਮੁਖਤਿਆਰੀ ਲਈ ਗੰਭੀਰ ਖ਼ਤਰਾ ਹੈ । ਇਹ ਸਮਝੌਤਾ ਭਾਰਤੀ ਖੇਤੀਬਾੜੀ, ਪੇਂਡੂ ਅਰਥ ਵਿਵਸਥਾ ਅਤੇ ਕਰੋੜਾ ਲੋਕਾ ਦੀ ਰੋਜੀ-ਰੋਟੀ ’ਤੇ ਮਾੜਾ ਅਸਰ ਪਾਵੇਗਾ। ਇਸ ਲਈ ਇਹ ਸਮਝੌਤਾ ਕਿਸਾਨਾ ਲਈ ਇਕ ‘ਮੌਤ ਦਾ ਫਰਮਾਨ’ ਸਾਬਿਤ ਹੋਵੇਗਾ, ਜਿਸ ਨੂੰ ਕਿਸੇ ਵੀ ਹਾਲਤ ਵਿਚ ਮਨਜ਼ੂਰ ਨਹੀਂ ਕੀਤਾ ਜਾਵੇਗਾ। ਦੇਸ਼ ਬਚਾਓ ਮੋਰਚਾ ਇਸ ਭਾਰਤ–ਅਮਰੀਕਾ ਵਪਾਰ ਸਮਝੌਤੇ ਦਾ ਪੂਰੀ ਤਰ੍ਹਾ ਵਿਰੋਧ ਕਰਦਾ ਹੈ। ਸਾਨੂੰ ਇਹ ਵਪਾਰਕ ਸਮਝੌਤਾ ਕਿਸੇ ਵੀ ਹਾਲਤ ਵਿਚ ਮੰਨਜੂਰ ਨਹੀਂ ਹੈ। ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾ ਕਿ ਭਾਰਤ–ਅਮਰੀਕਾ ਮੁਕਤ ਵਪਾਰ (ਫ੍ਰੀ ਟਰੇਡ) ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ । ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਬੱਗੂ ਭੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅੱਤ ਦੀ ਮਹਿੰਗਾਈ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕੇ, ਲੈਂਡ ਪੂਲਿੰਗ ਪਾਲਿਸੀ ਵਰਗੇ ਕਿਸਾਨ ਵਿਰੋਧੀ ਕਾਲੇ ਕਾਨੂੰਨਾ ਜਾਂ ਫਿਰ ਪਿੰਡਾਂ ਵਿਚ ਜਬਰਨ ਲਗਾਏ ਜਾ ਰਹੇ ਸਮਾਰਟ ਮੀਟਰਾਂ ਆਦਿ ਮਾਰੂ ਨੀਤੀਆਂ ਨੂੰ ਹਰੇਕ ਵਰਗ ਨੂੰ ਮੁੱਖ ਰੱਖਦੇ ਹੋਏ ਮੁੱਢ ਤੋ ਰੱਦ ਕਰੇ ਤੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦੇਵੇ । ਇਸ ਮੌਕੇ ਪੂਰਨ ਸਿੰਘ ਮੱਦਰ, ਅਜਮੇਰ ਸਿੰਘ ਅਮੀਸ਼ਾਹ, ਮਾਨ ਸਿੰਘ ਮਾੜੀਮੇਘਾ, ਸੁਖਪਾਲ ਸਿੰਘ ਦੋਦੇ, ਤਰਸੇਮ ਸਿੰਘ ਬਰਵਾਲਾ , ਸੁਖਚੈਨ ਸਿੰਘ ਜੰਡ , ਬਲਜੀਤ ਸਿੰਘ ਮਾਹਣੇਕੇ, ਸੁਖਵੰਤ ਸਿੰਘ ਠੱਠਾ, ਆਤਮਾ ਸਿੰਘ ਘਰਿਆਲੀ, ਧਰਮ ਸਿੰਘ ਘਰਿਆਲੀ, ਡਾ. ਹਰਭਾਲ ਯੋਧ ਸਿੰਘ, ਬਲਦੇਵ ਸਿੰਘ ਯੋਧ ਸਿੰਘ ਵਾਲਾ, ਦਲਜੀਤ ਸਿੰਘ ਮਸਤਗੜ੍ਹ, ਸੁਖਦੇਵ ਸਿੰਘ ਮਾੜੀਮੇਘਾ, ਬਘੇਲ ਸਿੰਘ ਖਾਲੜਾ, ਸੁਖਦੇਵ ਸਿੰਘ ਦੋਦੇ, ਨਿਰਵੈਲ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ ਵਾਂ, ਸੁਖਦੇਵ ਸਿੰਘ ਚੀਮਾ, ਬਲਵੀਰ ਸਿੰਘ ਚੀਮਾ, ਜਰਨੈਲ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲਾਂ, ਮੇਜਰ ਸਿੰਘ ਕਲਸੀਆਂ, ਗੁਰਚਰਨ ਸਿੰਘ ਪਹੂਵਿੰਡ, ਬਖਸ਼ੀਸ ਸਿੰਘ ਭਿੱਖੀਵਿੰਡ, ਬਚਿੱਤਰ ਸਿੰਘ ਮਰਗਿੰਦਪੁਰਾ, ਸਤਰਪਾਲ ਸਿੰਘ ਚੂੰਘ, ਦਵਿੰਦਰ ਸਿੰਘ ਨਵਾਪਿੰਡ, ਹਰਜਿੰਦਰ ਸਿੰਘ ਮੱਦਰ, ਸੁਖਚੈਨ ਸਿੰਘ ਡਲੀਰੀ, ਸਤਨਾਮ ਸਿੰਘ ਮਨਿਹਾਲਾ, ਕਾਰਜ ਸਿੰਘ ਅਮੀਸ਼ਾਹ, ਜਰਨੈਲ ਸਿੰਘ ਉੱਦੋਕੇ, ਆਦਿ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਹੋਏ ।
ਪਿਛਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਟਾਂਡਾ ਵਲੋਂ ਫਤਿਆਬਾਦ ਤੋਂ ਖਡੂਰ ਸਾਹਿਬ ਤੱਕ ਕੱਢਿਆ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਐੱਨ.ਐੱਚ.ਐੱਮ. ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।