25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ 15 ਨੂੰ ਪਿੰਡਾਂ ਵਿਚ ਹੋਵੇਗਾ ਮੋਟਰਸਾਈਕਲ ਮਾਰਚ - ਅੱਲੋਵਾਲ, ਸੰਘਰ

ਅਜੀਤ ਡੈਸਕ 10-07-2026

ਖਡੂਰ ਸਾਹਿਬ, 9 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਖਡੂਰ ਸਾਹਿਬ ਦੀ ਇਕ ਹੰਗਾਮੀ ਮੀਟਿੰਗ ਜ਼ੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਅਤੇ ਭਗਵਾਨ ਸਿੰਘ ਸੰਘਰ ਸਕਤਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਚੈਨ ਸਿੰਘ ਅੱਲੋਵਾਲ, ਭਗਵਾਨ ਸਿੰਘ ਸੰਘਰ ਨੇ ਕਿਹਾ ਕਿ ਸਮੁੱਚੇ ਭਾਰਤ ਦੀਆਂ 100 ਤੋ ਵੱਧ ਜਥੇਬੰਦੀਆਂ ਦੇ ਨਵੇਂ ਬਣੇ ਦੇਸ਼ ਬਚਾਓ ਮੋਰਚੇ ਵਲੋਂ ਦਿੱਤੇ ਹੋਏ ਸੱਦੇ ਮੁਤਾਬਿਕ 15 ਜੁਲਾਈ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਅੱਤ ਦੀ ਮਹਿੰਗਾਈ ਅਤੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕੇ, ਲੈਂਡ ਪੂਲਿੰਗ ਪਾਲਿਸੀ ਵਰਗੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਾਂ ਫਿਰ ਪਿੰਡਾਂ ਵਿਚ ਜਬਰਨ ਲਗਾਏ ਜਾ ਰਹੇ ਸਮਾਰਟ ਮੀਟਰਾਂ ਆਦਿ ਮਾਰੂ ਨੀਤੀਆਂ ਖਿਲਾਫ਼ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਜੋ ਵੀ ਉਲੀਕੇ ਹੋਏ ਪ੍ਰੋਗਰਾਮਾਂ ਤੋਂ ਪਿੰਡ ਪੱਧਰ ਇਕਾਈਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਕੋਟਲੀ ਪ੍ਰਧਾਨ, ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ, ਰਾਜਬੀਰ ਸਿੰਘ ਨਾਗੋਕੇ, ਬਿੱਕਰ ਸਿੰਘ ਸਕਿਆਂਵਾਲੀ, ਸੰਤੋਖ ਸਿੰਘ ਅੱਲੋਵਾਲ, ਸਿਮਰ ਸਿੰਘ ਏਕਲਗੱਡਾ, ਮਨਜਿੰਦਰ ਸਿੰਘ ਫਾਜਲਪੁਰ, ਪ੍ਰਗਟ ਸਿੰਘ ਸੰਘਰਕੋਟ, ਸਰਵਣ ਸਿੰਘ ਫਾਜ਼ਲਪੁਰ, ਬਾਪੂ ਦਸੰਦਾ ਸਿੰਘ ਫਾਜਲਪੁਰ, ਕੁਲਦੀਪ ਸਿੰਘ ਅੱਲੋਵਾਲ, ਲਵਜੀਤ ਸਿੰਘ ਜਵੰਦਪੁਰ, ਸਰਮੈਲ ਸਿੰਘ ਕੋਟਲੀ, ਮਲਕੀਤ ਸਿੰਘ ਨਾਗੋਕੇ, ਲਾਡੀ ਫਾਜ਼ਲਪੁਰ, ਸਾਹਿਬ ਸਿੰਘ ਏਕਲਗੱਡਾ, ਮਲਕੀਤ ਸਿੰਘ ਨਾਗੋਕੇ, ਪੁਸ਼ਪਿੰਦਰ ਸਿੰਘ ਜਵੰਧਪੁਰ, ਗੁਰਤੇਜ ਸਿੰਘ ਸਕਿਆਂਵਾਲੀ ਆਦਿ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਪਾਰਟੀ ਦੇ ਪੋਸਟਰ ਪਾੜਨ ਦੇ ਰੋਸ ’ਚ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਅਗਲੀ ਖ਼ਬਰ ਬਾਬਾ ਮਰਹਾਣਾ ਦਾ ਸਾਲਾਨਾ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।