25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਾਬਾ ਮਰਹਾਣਾ ਦਾ ਸਾਲਾਨਾ ਮੇਲਾ ਮਨਾਇਆ

ਅਜੀਤ ਡੈਸਕ 10-07-2026

ਖਾਲੜਾ, 9 ਜੁਲਾਈ (ਜੱਜਪਾਲ ਸਿੰਘ ਜੱਜ)-ਪਿੰਡ ਖਾਲੜਾ ਤੋਂ ਕਰੀਬ ਇਕ ਕਿਲੋਮੀਟਰ ਦੂਰੀ ’ਤੇ ਬਾਬਾ ਮਰਹਾਣਾ ਜੀ ਦੀ ਜਗ੍ਹਾ ’ਤੇ ਸਾਲਾਨਾ ਮੇਲਾ ਸਾਬਕਾ ਸਰਪੰਚ ਰਸ਼ਪਾਲ ਸਿੰਘ ਪੱਪੂ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਵਲੋਂ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸੱਜੇ ਦੀਵਾਨਾਂ ਵਿਚ ਭਾਈ ਜੱਸਾ ਸਿੰਘ ਮਨਿਹਾਲਾ ਦੇ ਕਵੀਸ਼ਰੀ ਜਥੇ ਵਲੋਂ ਸਿੱਖ ਇਤਿਹਾਸ ਸੁਣਾ ਸੰਗਤ ਨੂੰ ਨਿਹਾਲ ਕੀਤਾ ਗਿਆ। ਵੱਖ ਵੱਖ ਪਕਵਾਨਾਂ ਦਾ ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਿਆ। ਇਸ ਮੌਕੇ ਸਾਬਕਾ ਸਰਪੰਚ ਰਸ਼ਪਾਲ ਸਿੰਘ ਪੱਪੂ, ਨੰਬਰਦਾਰ ਗੁਰਦੇਵ ਸਿੰਘ, ਹਰਦੇਵ ਸਿੰਘ ਬਿੱਟੂ, ਜੈਮਲ ਸਿੰਘ, ਗੁਰਬੀਰ ਸਿੰਘ, ਹਰਿੰਦਰ ਸਿੰਘ, ਗੁਰਲਾਲ ਸਿੰਘ ਲਾਲੀ, ਗੁਰਪ੍ਰੀਤ ਸਿੰਘ, ਸ਼ਿਵਰਾਜ ਸਿੰਘ, ਨਿਸ਼ਾਨ ਸਿੰਘ, ਸੁਪਨਦੀਪ ਸਿੰਘ, ਰਣਵੀਰ ਸਿੰਘ, ਜਰਮਨ ਸਿੰਘ, ਗੁਰਭੇਜ ਸਿੰਘ, ਫੁੰਮਣ ਸਿੰਘ ਆਦਿ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ 15 ਨੂੰ ਪਿੰਡਾਂ ਵਿਚ ਹੋਵੇਗਾ ਮੋਟਰਸਾਈਕਲ ਮਾਰਚ - ਅੱਲੋਵਾਲ, ਸੰਘਰ ਅਗਲੀ ਖ਼ਬਰ ਕੋਰਟ ਵਿਚ ਥੋਥੀਆਂ ਦਲੀਲਾਂ ਦੇਣ ਦੀ ਥਾਂ ਸਰਕਾਰ ਪੈਨਸ਼ਨਰਾਂ ਨੂੰ ਡੀ. ਏ. ਦੇਣ ਦੇ ਹੁਕਮ ਜਾਰੀ ਕਰੇ-ਕਰਮ ਸਿੰਘ ਲਾਲਪੁਰਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।