14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਮਾਜ ਸੇਵੀ ਡਾ. ਜਸਵਿੰਦਰ ਕੌਰ ਨੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਬਣਾਇਆ

ਅਜੀਤ ਡੈਸਕ 05-07-2026
ਬਾਬਾ ਬਕਾਲਾ ਸਾਹਿਬ, 4 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਹਲਕੇ ਦੀ ਨਾਮਵਰ ਸਮਾਜ ਸੇਵੀ ਸ਼ਖ਼ਸੀਅਤ ਅਤੇ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ (ਰਜਿ:) ਖਿਲ਼ਚੀਆਂ ਦੀ ਵਾਇਸ ਚੇਅਰਪਰਸਨ, ਡਾ: ਜਸਵਿੰਦਰ ਕੌਰ, ਜੋ ਕਿ ਵਰਲਡ ਲੈਵਲ ਦੇ ਚਿੱਤਰਕਾਰ ਵੀ ਹਨ, ਨੇ ਹਾਲ ਈ ਵਿਚ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਵਿਚ ਇਕ ਨਵਾਂ ਵਰਲਡ ਰਿਕਾਰਡ ਸਥਾਪਿਤ ਕੀਤਾ ਹੈ । ਜਿਸ ਵਿਚ ਉਨ੍ਹਾਂ ਨੇ ਮਹਾਂਰਾਸ਼ਟਰ ਵਿਚ ਸਥਿਤ ਛਤਰਪਤੀ ਮਹਾਰਾਜ ਦੇ 221 ਕਿਲ੍ਹਿਆਂ ਦੀ ਕੈਨਵਸ ਉੱਤੇ ਪੇਂਟਿੰਗਜ਼ ਬਣਾਈ ਹੈ, ਜਿਸਨੂੰ ਲੈ ਕੇ ਉਨ੍ਹਾਂ ਦਾ ਨਾਮ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਏਸ਼ੀਆ ਬੁੱਕ ਆਫ ਵਰਲਡ ਵਲੋਂ ਗੋਲਡ ਮੈਡਲ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜੋ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਅਤੇ ਸਮੁੱਚੇ ਜ਼ਿਲ੍ਹਾ ਅੰਮ੍ਰਿਤਸਰ ਲਈ ਇਕ ਵੱਡੇ ਮਾਣ-ਸਨਮਾਨ ਵਾਲੀ ਗੱਲ ਹੈ। ਇਸ ਸੰਬੰਧੀ ਅੱਜ ਸਬ ਡਵੀਜਨਲ ਮੈਜਿਸਟ੍ਰੇਟ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਏਸ਼ੀਆ ਬੁੱਕ ਆਫ ਵਰਲਡ ਵਲੋਂ ਡਾ: ਜਸਵਿੰਦਰ ਕੌਰ ਨੂੰ ਦਿੱਤੇ ਗਏ ਇਸ ਸਨਮਾਨ ‘ਤੇ ਖੁਸ਼ੀ ਸਾਂਝੀ ਕਰਦਿਆਂ ਜਸ਼ਨਜੀਤ ਸਿੰਘ ਸਬ ਡਵੀਜ਼ਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਉਕਤ ਵਰਲਡ ਰਿਕਾਰਡ ਸਨਮਾਨ ਨੂੰ ਖੋਲ੍ਹਿਆ ਅਤੇ ਡਾ: ਜਸਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ‘ਤੇ ਵਧਾਈ ਦਿੱਤੀ ਗਈ । ਇਸ ਮੌਕੇ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ (ਰਜਿ:) ਦੇ ਮੁਖੀ ਸਵਰਨਜੀਤ ਸਿੰਘ ਸੰਧੂ ਖਿਲਚੀਆਂ ਨੇ ਵੀ ਸੰਸਥਾ ਦੀ ਵਾਇਸ ਚੇਅਰਪਰਸਨ ਡਾ: ਜਸਵਿੰਦਰ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸੰਸਥਾ ਲਈ ਵੀ ਇਕ ਵੱਡੇ ਮਾਣ ਵਾਲੀ ਗੱਲ ਹੋ ਨਿੱਬੜੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਕੰਵਲਜੀਤ ਕੌਰ ਰੀਡਰ ਟੂ ਐਸ.ਡੀ.ਐਮ., ਕੁਲਦੀਪ ਸਿੰਘ (ਚੀਫ ਇੰਜੀਨੀਅਰ ਰਿਟਾ:), ਰਣਧੀਰ ਸਿੰਘ ਧੀਰਾ, ਪ੍ਰਸ਼ਾਂਤ ਰਈਆ, ਜਗਰੂਪ ਸਿੰਘ, ਨਵਦੀਪ ਸਿੰਘ ਬਦੇਸ਼ਾ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਨੌਮਣੀ ਨਾਲੇ ਦੇ ਬੰਨ੍ਹ ’ਚ ਪਏ ਪਾੜ ਕਾਰਨ ਖੇਤਾਂ ’ਚ ਵੜਿਆ ਪਾਣੀ ਅਗਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਸਰਹਾਲੀ ਤੋਂ ਚੋਹਲਾ ਸਾਹਿਬ ਲਿੰਕ ਸੜਕ ’ਤੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।