14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਸਰਹਾਲੀ ਤੋਂ ਚੋਹਲਾ ਸਾਹਿਬ ਲਿੰਕ ਸੜਕ ’ਤੇ ਬੂਟੇ ਲਗਾਏ

ਅਜੀਤ ਡੈਸਕ 05-07-2026
ਸਰਹਾਲੀ ਕਲਾਂ, 4 ਜੁਲਾਈ (ਅਜੇ ਸਿੰਘ ਹੁੰਦਲ)– ਹਰ ਸਾਲ ਦੀ ਤਰ੍ਹਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਵਾਤਾਵਰਨ ਸੰਭਾਲ ਹਿੱਤ ਉੱਦਮ ਕੀਤੇ ਜਾਂਦੇ ਹਨ । ਜੁਲਾਈ ਮਹੀਨਾ ਆਰੰਭ ਹੁੰਦਿਆਂ ਹੀ ਸੰਪਰਦਾਇ ਵਲੋਂ ਪੌਦੇ ਲਗਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਸ ਸਮੇਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਆਸਟਰੇਲੀਆ ਵਿਚ ਗੁਰਮੁਖ ਪ੍ਰਚਾਰ ਫੇਰੀ ’ਤੇ ਹਨ। ਉਨ੍ਹਾਂ ਵਲੋਂ ਜਥੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਸਮੇਂ ਸਿਰ ਸੇਵਾ ਆਰੰਭ ਕਰ ਕੇ ਪੌਦੇ ਲਗਾਉਣ ਦੀ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਅੱਜ ਨਗਰ ਢੋਟੀਆਂ ਦੀ ਸੰਗਤ ਨੇ ਵੀ ਇਸ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਅੱਜ ਪਹਿਲਾਂ ਸਰਹਾਲੀ ਤੋਂ ਚੋਹਲਾ ਸਾਹਿਬ ਅਤੇ ਘੜਕਾ ਸੜਕ ’ਤੇ 500 ਪੌਦੇ ਲਗਾਏ ਗਏ ਅਤੇ ਫਿਰ ਐਨ.ਐਚ. 54 ’ਤੇ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਦਇਆ ਸਿੰਘ ਚੇਅਰਮੈਨ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਥਲਬੀਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਸ਼ਬਦਲ ਸਿੰਘ, ਜਥੇਦਾਰ ਹਰੀ ਸਿੰਘ, ਸਰਦੂਲ ਸਿੰਘ ਫੌਜੀ, ਗੁਰਲਾਲ ਸਿੰਘ ਲਾਲੀ ਅਤੇ ਹੋਰ ਕਈ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਡਾ. ਜਸਵਿੰਦਰ ਕੌਰ ਨੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਬਣਾਇਆ ਅਗਲੀ ਖ਼ਬਰ ਪਿੰਡ ਤਰਸਿੱਕਾ ’ਚ ਹਰਭਜਨ ਸਿੰਘ ਈਟੀਓ ਮੰਤਰੀ ਨੇ ਪਿੰਡ ਵਾਸੀਆਂ ਨਾਲ ਕੀਤੀ ਲੋਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।