08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦਿਲਬਾਗ ਸਿੰਘ ਨੇ ਬਲਾਕ ਸਿੱਖਿਆ ਅਫ਼ਸਰ ਪੱਟੀ ਦਾ ਚਾਰਜ ਸੰਭਾਲਿਆ

ਅਜੀਤ ਡੈਸਕ 04-07-2026
ਪੱਟੀ, 3 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਬਲਾਕ ਵਿਖੇ ਦਿਲਬਾਗ ਸਿੰਘ ਨੇ ਬਲਾਕ ਸਿੱਖਿਆ ਅਫਸਰ ਪੱਟੀ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਅਧਿਆਪਕ ਆਗੂ ਗੁਰਵਿੰਦਰ ਸਿੰਘ ਬੱਬੂ ਤੇ ਸਤਨਾਮ ਸਿੰਘ ਸਿੱਧੂ ਨੇ ਬੋਲਦਿਆ ਕਿਹਾ ਕਿ ਇਸ ਤੋਂ ਪਹਿਲਾਂ ਬਲਾਕ ਦਾ ਵਾਧੂ ਚਾਰਜ ਜਸਵਿੰਦਰ ਸਿੰਘ ਸੰਧੂ ਕੋਲ ਸੀ ਪਰ ਹੁਣ ਬੀ. ਪੀ. ਓ. ਦਿਲਬਾਗ ਸਿੰਘ ਨੇ ਬਦਲੀ ਹੋਣ ਉਪਰੰਤ ਪੱਟੀ ਬਲਾਕ ਸਿੱਖਿਆ ਅਫਸਰ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਪੱਟੀ ਬਲਾਕ ਦੇ ਸਮੂਹ ਸੈਂਟਰ ਹੈਡ ਟੀਚਰ ਅਤੇ ਸਮੂਹ ਅਧਿਆਪਕਾਂ ਨੇ ਪੱਟੀ ਬਲਾਕ ਦਾ ਅਹੁਦਾ ਸੰਭਾਲਣ ‘ਤੇ ਬੀ. ਪੀ. ਓ. ਦਿਲਬਾਗ ਸਿੰਘ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਦਿਲਬਾਗ ਸਿੰਘ ਨੇ ਬਲਾਕ ਸਿੱਖਿਆ ਅਫਸਰ ਪੱਟੀ ਦਾ ਚਾਰਜ ਸੰਭਾਲਦੇ ਹੋਏ ਕਿਹਾ ਕਿ ਅਧਿਆਪਕਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੱਟੀ ਬਲਾਕ ਦੇ ਸਮੂਹ ਸੈਂਟਰ ਹੈਡ ਟੀਚਰ, ਅਧਿਆਪਕ ਆਗੂ ਤੇ ਹੈੱਡ ਟੀਚਰ ਹਾਜ਼ਰ ਸਨ।
ਪਿਛਲੀ ਖ਼ਬਰ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਪਾਵਰ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਦੇ ਹੱਕ ’ਚ ਕੀਤੀ ਗੇਟ ਰੈਲੀ ਅਗਲੀ ਖ਼ਬਰ ਬਾਬਾ ਕਰਮਸ਼ਾਹ ਦਾਤਾ ਦਾ ਸਾਲਾਨਾ ਜੋੜ ਮੇਲਾ 24 ਹਾੜ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।