08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅਮਰਜੀਤ ਸਿੰਘ ਨੇ ਸੰਭਾਲਿਆ ਕੋਆਪ੍ਰੇਟਿਵ ਬੈਂਕ ਸ਼ਾਹਬਾਜ਼ਪੁਰ ਦੇ ਮੈਨੇਜਰ ਦਾ ਅਹੁਦਾ

ਅਜੀਤ ਡੈਸਕ 04-07-2026
ਸ਼ਾਹਬਾਜ਼ਪੁਰ, 3 ਜੁਲਾਈ (ਪਰਦੀਪ ਬੇਗੇਪੁਰ)-ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ਸ਼ਾਹਬਾਜ਼ਪੁਰ ਦੇ ਮੈਨੇਜ਼ਰ ਦਾ ਅਹੁਦਾ ਅਮਰਜੀਤ ਸਿੰਘ ਨੇ ਸੰਭਾਲ ਲਿਆ ਹੈ, ਜਿਸ ’ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਜਾ ਰਿਹਾ ਹੈ। ਅਮਰਜੀਤ ਸਿੰਘ ਦੀ ਮੈਨੇਜ਼ਰ ਵਜੋਂ ਹੋਈ ਨਿਯੁਕਤੀ ਦਾ ਸਵਾਗਤ ਕਰਦਿਆਂ ਗੁਰਵਿੰਦਰ ਸਿੰਘ ਸਾਬਕਾ ਚੇਅਰਮੈਨ ਤੇ ਰਜਵੰਤ ਸਿੰਘ ਮਠਾੜੂ ਨੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ । ਇਸ ਸਮੇਂ ਜ਼ਿਲ੍ਹਾ ਮੈਨੇਜ਼ਰ ਅਮਰਜੀਤ ਸਿੰਘ ਉਕਤ ਸ਼ਖ਼ਸੀਅਤਾਂ ਨੂੰ ਆਪਣੇ ਦਫਤਰ ਵਿਚ ਜੀ ਆਇਆਂ ਆਖਦਿਆਂ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਵਿਸ਼ਵਾਸ ਦਿਵਾਇਆ ਕਿ ਉਹ ਬੈਂਕ ਵਿਚ ਆਉਣ ਵਾਲੇ ਗ੍ਰਾਹਕਾਂ ਦੀ ਗੱਲ ਧਿਆਨ ਨਾਲ ਸੁਣ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਹੋਰਨਾਂ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
ਪਿਛਲੀ ਖ਼ਬਰ ਬਾਬਾ ਕਰਮਸ਼ਾਹ ਦਾਤਾ ਦਾ ਸਾਲਾਨਾ ਜੋੜ ਮੇਲਾ 24 ਹਾੜ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ ਅਗਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਅਤੁਲ ਜੈਨ ਨੂੰ ਸਦਮਾ, ਪਿਤਾ ਕੋਮਲ ਜੈਨ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।