30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਬਰਸਤਾਨ 'ਚ ਲੱਗੇ ਰੁੱਖ ਵੱਢਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 30-05-2026
ਤਰਨ ਤਾਰਨ, 29 ਮਈ (ਹਰਿੰਦਰ ਸਿੰਘ)-ਕਬਰਸਤਾਨ 'ਚ ਲੱਗੇ ਰੁੱਖ ਵੱਢਣ 'ਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਆਸਿ ਮਸੀਹ ਪੁੱਤਰ ਜੋਨ ਵਲੀਅਮ ਵਾਸੀ ਕੱਕਾ ਕੰਡਿਆਲਾ ਨੇ ਸ਼ਿਕਾਇਤ ਦਰਜ ਕਰਵਆਈ ਕਿ ਪਿੰਡ ਕੱਕਾ ਕੰਡਿਆਲਾ ਵਿਚ ਕਬਰਸਤਾਨ ਹੈ, ਜਿਸ ਵਿੱਚ ਬਹੁਤ ਪੁਰਾਣੇ ਦਰੱਖਤ ਲੱਗੇ ਹੋਏ ਹਨ | 22 ਮਈ ਨੂੰ ਸਵੇਰੇ ਸਮੇਂ ਮੈਂ ਆਪਣੀ ਭੈਣ ਸੁਨੀਤਾ ਨੂੰ ਬੱਸ 'ਤੇ ਚੜਾਉਣ ਲਈ ਜਾ ਰਿਹਾ ਸੀ ਕਿ ਕੱਕਾ ਕੰਡਿਆਲਾ ਕਬਰਸਤਾਨ ਵਿਚੋੋਂ ਕੁੱਝ ਵਿਅਕਤੀ ਦਰਖਤ ਕੱਟ ਕੇ ਟਰੈਕਟਰ -ਟਰਾਲਾ ਵਿਚ ਲੱਦ ਕੇ ਜਾ ਰਹੇ ਸੀ ਤਾਂ ਜਦ ਮੈਂ ਵਾਪਸ ਆਪਣੇ ਪਿੰਡ ਆ ਕੇ ਪਿੰਡ ਦੇ ੳਨਤ ਮਸੀਹ ਸਾਬਕਾ ਮੈਂਬਰ ਪੰਚਾਇਤ ਪੁੱਤਰ ਸਾਹੂ ਮਸੀਹ ਨੂੰ ਦੱਸਿਆ ਤਾਂ ਉਹ ਮੇਰੇ ਨਾਲ 4/5 ਹੋਰ ਮਸੀਹ ਭਾਈਚਾਰੇ ਦੇ ਵਿਅਕਤੀ ਨਾਲ ਲੈ ਕੇ ਕਬਰਸਤਾਨ ਪੁੱਜਾ ਜਿਥੇ ਬਲਜੀਤ ਸਿੰਘ ਉਰਫ ਪੱਗਾ ਪੁੱਤਰ ਮੁਖਤਾਰ ਸਿੰਘ ਵਾਸੀ ਕੱਕਾ ਕੰਡਿਆਲਾ ਹਾਜ਼ਰ ਮਿਲਿਆ | ਜਿਸ ਨੇ ਸਾਨੂੰ ਦੱਸਿਆ ਕਿ ਸਾਰੇ ਦਰੱਖਤ ਮੈੈਂ ਵੱਢਵਾ ਰਿਹਾ ਹਾਂ ਤੁਸੀਂ ਜੋ ਕਰਨਾ ਕਰ ਲਵੋ ਅਤੇ ਲੋਕਾਂ ਦਾ ਇਕੱਠ ਦੇਖ ਕੇ ਮੌਕਾ ਤੋਂ ਚਲਾ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮੇਰਾ ਯੁਵਾ ਭਾਰਤ ਵਲੰਟੀਅਰਾਂ ਨੇ ਬਿਰਧ ਘਰ ਤਰਨ ਤਾਰਨ ਵਿਖੇ ਬਜ਼ੁਰਗਾਂ ਨਾਲ ਬਿਤਾਇਆ ਸਮਾਂ <br/> ਅਗਲੀ ਖ਼ਬਰ ਘਰ ਅੱਗੇ ਗੇੜੀਆਂ ਮਾਰਨ ਤੋਂ ਰੋਕਣ 'ਤੇ ਮਾਰੀਆਂ ਸੱਟਾਂ, ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।