22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ਼ਹੀਦ ਮੇਜਰ ਹਰਭਜਨ ਸਿੰਘ ਦੀ 59ਵੀਂ ਬਰਸੀ ਮਨਾਈ

ਪੱਟੀ, 21 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਮੇਜਰ ਹਰਭਜਨ ਸਿੰਘ ਜੋ ਕਿ 11 ਸਤੰਬਰ 1967 ਨੂੰ ਨਾਥੂਲਾ ਬਾਰਡਰ (ਸਿੱਕਮ) ਤੇ ਚੀਨ ਨਾਲ ਹੋਈ ਫ਼ੌਜੀ ਝੜਪ ਵਿਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਜਿਨ੍ਹਾਂ ਨੂੰ ਸ਼ਹੀਦੀ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀ ਯਾਦ ਵਿਚ ਬਰਸੀ ਸਮਾਗਮ ਪਿੰਡ ਭੱਠੇ ਭੈਣੀ ਵਿਖੇ ਕਰਵਾਇਆ ਗਿਆ।

ਅਜੀਤ ਡੈਸਕ 22-09-2026
ਪੱਟੀ, 21 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਮੇਜਰ ਹਰਭਜਨ ਸਿੰਘ ਜੋ ਕਿ 11 ਸਤੰਬਰ 1967 ਨੂੰ ਨਾਥੂਲਾ ਬਾਰਡਰ (ਸਿੱਕਮ) ਤੇ ਚੀਨ ਨਾਲ ਹੋਈ ਫ਼ੌਜੀ ਝੜਪ ਵਿਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਜਿਨ੍ਹਾਂ ਨੂੰ ਸ਼ਹੀਦੀ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀ ਯਾਦ ਵਿਚ ਬਰਸੀ ਸਮਾਗਮ ਪਿੰਡ ਭੱਠੇ ਭੈਣੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਫ਼ੌਜੀ ਟੁਕੜੀ ਵਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਅਤੇ ਪਿੰਡ ਵਾਸੀਆਂ ਤੇ ਆਈਆਂ ਹੋਈਆਂ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਕਵੀਸ਼ਰ ਮੁਖਤਿਆਰ ਸਿੰਘ ਸੰਗਵਾਂ ਦੇ ਜਥੇ ਵਲੋਂ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ, ਬੀਬੀ ਰੁਪਿੰਦਰ ਕੌਰ ਖ਼ਾਲਸਾ ਦੇ ਢਾਡੀ ਜਥੇ ਨੇ ਬੀਰ ਰਸ ਰਾਹੀਂ ਸੰਗਤਾਂ ਵਿਚ ਜੋਸ਼ ਭਰ ਦਿੱਤਾ। ਕਵੀਸ਼ਰ ਲਖਮੀਰ ਸਿੰਘ ਮਸਤ ਨੇ ਸਿੱਖ ਮਿਸਲਾਂ ਦੁਆਰਾ ਦਿੱਲੀ ਫ਼ਤਿਹ ਦਾ ਇਤਿਹਾਸ ਤੱਥਾਂ ਸਹਿਤ ਪੇਸ਼ ਕੀਤਾ। ਬਰਸੀ ਸਮਾਗਮ ਦੌਰਾਨ ਗੁਰੂ ਕਾ ਲੰਗਰ ਸਾਰਾ ਦਿਨ ਅਟੁੱਟ ਵਰਤਦਾ ਰਿਹਾ। ਸ਼ਾਮ ਨੂੰ ਲੜਕੀਆਂ ਦੀਆਂ ਟੀਮਾਂ ਦਾ ਸ਼ੋ ਮੈਚ ਕਰਵਾਇਆ ਗਿਆ। ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੰਸਥਾ ਪੱਟੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਸ਼ਾਮ ਨੂੰ ਕਬੱਡੀ ਦਾ ਮੈਚ ਘੰਡਾ ਬੰਨਾ ਜਰਮਨੀ ਅਤੇ ਮਾਲਵਾ ਲਾਇਨਜ ਵਿਚ ਬਹੁਤ ਫਸਵਾਂ ਮੁਕਾਬਲਾ ਹੋਇਆ ਜਿਸ ਵਿਚ ਮਾਲਵਾ ਲਾਇਨਜ ਟੀਮ ਜੇਤੂ ਰਹੀ।
ਪਿਛਲੀ ਖ਼ਬਰ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀ. ਸੈਕੰ. ਸਕੂਲ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੀਟ... ਅਗਲੀ ਖ਼ਬਰ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ’ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।