30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਘਰ ਅੱਗੇ ਗੇੜੀਆਂ ਮਾਰਨ ਤੋਂ ਰੋਕਣ 'ਤੇ ਮਾਰੀਆਂ ਸੱਟਾਂ, ਮਾਮਲਾ ਦਰਜ <br/>

ਅਜੀਤ ਡੈਸਕ 30-05-2026
ਤਰਨ ਤਾਰਨ, 29 ਮਈ (ਪਰਮਜੀਤ ਜੋਸ਼ੀ)— ਜ਼ਿਲਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਘਰ ਅੱਗੇ ਗੇੜੀਆਂ ਮਾਰਨ ਤੋਂ ਰੋਕਣ 'ਤੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਹਾਲੀ ਬਸੰਤ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਠੱਠਾ ਨੇ ਸ਼ਿਕਾਇਤ ਦਰਜ ਕਰਵਾਈ 12 ਮਈ ਨੂੰ ਕੁਲਦੀਪ ਸਿੰਘ ਫੌਜੀ ਪੁੱਤਰ ਸਵਿੰਦਰ ਸਿੰਘ ਵਾਸੀ ਠੱਠਾ ਉਨਾਂ ਦੇ ਘਰ ਦੇ ਅੱਗੇ ਗੇੜੇ ਮਾਰ ਰਿਹਾ ਸੀ ਜਿਸਨੂੰ ਉਸ ਨੇ ਰੋਕਿਆ ਤਾਂ ਉਸ ਟਾਇਮ ਉਸ ਨੂੰ ਧਮਕੀਆ ਦਿੰਦਾ ਹੋਇਆ ਚਲਾ ਗਿਆ ਫਿਰ ਸ਼ਾਮ ਸਮੇਂ ਕੁਲਦੀਪ ਸਿੰਘ ਫੌਜੀ ਤੇ ਮਲਕੀਤ ਸਿੰਘ ਪੁੱਤਰ ਜੱਸਾ ਸਿੰਘ ਅਤੇ 5/6 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਕੋਲ ਆਏ ਤੇ ਉਸਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ, ਘਰ ਵਿਚ ਪਏ ਸਮਾਨ ਦਾ ਨੁਕਸਾਨ ਹੋਇਆ ਤੇ ਉਨਾਂ ਧਮਕੀਆਂ ਦਿੱਤੀਆਂ | ਵਜਾ ਰੰਜ਼ਿਸ ਇਹ ਹੈ ਕਿ ਕੁਲਦੀਪ ਸਿੰਘ ਫੌਜੀ ਉਸਦੀ ਪਤਨੀ 'ਤੇ ਗਲਤ ਨਿਗਾ ਰੱਖਦਾ ਹੈ ਅਤੇ ਉਹ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਹਾਂ | ਜਾਂਚ ਅਧਿਕਾਰੀ ਏ.ਐੱਸ.ਆਈ.ਤਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਕਬਰਸਤਾਨ 'ਚ ਲੱਗੇ ਰੁੱਖ ਵੱਢਣ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ, ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।