04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਖੱਬੇ ਪੱਖੀ ਪਾਰਟੀਆਂ ਦੇ ਰੋਸ ਮੁਜ਼ਾਹਰੇ ਮਨਘੜਤ-ਡਾ. ਨਿਰਮਲ ਸਿੰਘ

ਅਜੀਤ ਡੈਸਕ 24-05-2026
ਜੰਡਿਆਲਾ ਗੁਰੂ, 23 ਮਈ (ਹਰਜਿੰਦਰ ਸਿੰਘ ਕਲੇਰ)-ਬੀਤੇ ਦਿਨੀਂ ਖੱਬੇ ਪੱਖੀ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਪੰਜਾਬ ਭਰ ਸਮੇਤ ਕਸਬਾ ਟਾਂਗਰਾ ਵਿਖੇ ਰੋਸ ਮੁਜ਼ਾਹਰੇ ਕੀਤੇ ਗਏ ਸਨ | ਇਸ ਸੰਬੰਧੀ ਭਾਜਪਾ ਦੇ ਸੀਨੀਅਰ ਆਗੂ ਡਾ. ਨਿਰਮਲ ਸਿੰਘ ਨੇ ਕਿਹਾ ਕਿ ਇਹ ਰੋਸ ਮੁਜ਼ਾਹਰੇ ਬਿਨਾਂ ਕਿਸੇ ਠੋਸ ਆਧਾਰ ਦੇ ਕੀਤੇ ਗਏ ਹਨ, ਕਿਉਂਕਿ ਤੇਲ ਦੀਆਂ ਕੀਮਤਾਂ ਸਿਰਫ਼ ਭਾਰਤ ਦਾ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਦਾ ਮਸਲਾ ਹਨ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖਾੜੀ ਖੇਤਰ ਵਿਚ ਚੱਲ ਰਹੇ ਸੰਘਰਸ਼ ਤੇ ਯੁੱਧ ਵਰਗੇ ਹਾਲਾਤਾਂ ਕਾਰਨ ਕਈ ਵਪਾਰਕ ਸਮੁੰਦਰੀ ਜਹਾਜ਼ ਸਟ੍ਰੇਟ ਆਫ਼ ਹਾਰਮੁਜ਼ 'ਚ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਤੇਲ ਦੀ ਸਪਲਾਈ ਚੇਨ ਵਿਚ ਰੁਕਾਵਟਾਂ ਆਈਆਂ ਹਨ | ਉਨ੍ਹਾਂ ਕਿਹਾ ਕਿ ਅਰਥਸ਼ਾਸਤਰ ਦੇ ਮੰਗ ਅਤੇ ਸਪਲਾਈ ਦੇ ਸਿਧਾਂਤ ਅਨੁਸਾਰ ਇਸ ਸਮੇਂ ਮੰਗ ਜ਼ਿਆਦਾ ਅਤੇ ਸਪਲਾਈ ਘੱਟ ਹੋਣ ਕਾਰਨ ਤੇਲ ਦੀਆਂ ਕੀਮਤਾਂ ਦੁਨੀਆ ਭਰ ਵਿਚ ਵਧੀਆਂ ਹੋਈਆਂ ਹਨ, ਨਾ ਕਿ ਕੇਵਲ ਭਾਰਤ ਵਿਚ | ਇਕ ਸਵਾਲ ਦੇ ਜਵਾਬ 'ਚ ਡਾ. ਨਿਰਮਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਸਿਰਫ਼ ਘੁੰਮਣ-ਫਿਰਨ ਲਈ ਨਹੀਂ ਕਰਦੇ, ਸਗੋਂ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਿਕ ਅਤੇ ਆਰਥਿਕ ਸੰਬੰਧ ਮਜ਼ਬੂਤ ਕਰਨ ਲਈ ਜਾਂਦੇ ਹਨ |

ਪਿਛਲੀ ਖ਼ਬਰ ਖਡੂਰ ਸਾਹਿਬ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਗੋਸ਼ਟੀ ਕਰਵਾਈ <br/> ਅਗਲੀ ਖ਼ਬਰ ਫੀਲਡ ਪੱਤਰਕਾਰ ਐਸੋਸੀਏੇਸ਼ਨ ਦੇ ਵਫਦ ਵਲੋਂ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।