ਪੱਟੀ, 16 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਐੱਨ.ਸੀ.ਸੀ. ਯੂਨਿਟ ਦੇ ਕੈਡੇਟਾਂ ਵਲੋਂ 24 ਪੰਜਾਬ ਬਟਾਲੀਅਨ ਅੰਮਿ੍ਤਸਰ ਵਲੋਂ ਆਈ.ਟੀ.ਆਈ. ਰਾਮ ਤੀਰਥ ਵਿਖੇ ਸੀ.ਓ. ਪੀ.ਐਸ ਰਿਆਰ ਦੀ ਅਗਵਾਈ ਵਿਚ ਲੱਗੇ ਸੀ.ਏ.ਟੀ.ਸੀ-03 ਕੈਂਪ ਵਿਚ ਵੱਖ-ਵੱਖ ਪ੍ਰਤਿਯੋਗਤਾਵਾਂ ਵਿਚ ਹਿੱਸਾ ਲਿਆ ਗਿਆ | ਇਸ ਦੌਰਾਨ ਸਾਰੇ ਕੈਡੇਟਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਪਾਇਲ ਸ਼ਰਮਾ, ਸਿਮਰਨ ਕੌਰ ਅਤੇ ਰਮਨਪ੍ਰੀਤ ਕੌਰ ਨੇ ਮੈਡਲ ਹਾਸਲ ਕੀਤੇ | ਇਹਨਾਂ ਤੋਂ ਇਲਾਵਾ ਪਵਨਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਕਰਨਪ੍ਰੀਤ ਸਿੰਘ ਨੇ ਵੀ ਵਧੀਆ ਕਾਰਗੁਜ਼ਾਰੀ ਵਿਖਾਈ | ਕਾਲਜ ਪਹੁੰਚਣ 'ਤੇ ਇੰਚਾਰਜ ਡਾ. ਰਮਨਪ੍ਰੀਤ ਕੌਰ ਔਲਖ ਅਤੇ ਸੀ.ਟੀ.ਓ. ਹਰਪ੍ਰੀਤ ਸਿੰਘ ਵਲੋਂ ਕੈਡੇਟਾਂ ਵਲੋਂ ਕੈਂਪ ਦੌਰਾਨ ਹਾਸਲ ਕੀਤੇ ਮੈਡਲ ਅਤੇ ਕੈਂਪ ਸਰਟੀਫਿਕੇਟ ਉਨ੍ਹਾਂ ਨੂੰ ਦਿੱਤੇ ਗਏ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ | ਕਾਲਜ ਦੇ ਐਨ.ਸੀ.ਸੀ. ਯੂਨਿਟ ਦੀ ਕੈਂਡੇਟ ਪਵਨਦੀਪ ਕੌਰ ਨੂੰ ਗੁਰਦਾਸਪੁਰ ਵਿਚ ਲੱਗਣ ਵਾਲੇ ਕੈਂਪ ਲਈ ਚੁਣਿਆ ਗਿਆ ਹੈ | ਇਸ ਮੌਕੇ ਡਾ. ਅਨੂ ਮਿੱਤਲ, ਜਸਦੇਵ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਵਿਦਿਆਰਥੀ ਮੌਜੂਦ ਸਨ |