13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਅਕਤੀ ਨੂੰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, 19 ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 17-05-2026
ਤਰਨ ਤਾਰਨ, 16 ਮਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ 7 ਵਿਅਕਤੀਆਂ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਠੱਠਗ਼ੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਆਪਣੇ ਘਰ ਦੇ ਸਾਹਮਣੇ ਬਣੀ ਗਲੀ ਵਿਚ ਚੱਲਦੀ ਨਾਲੀ ਜੋ ਗੱਡੀਆਂ ਲੰਘਣ ਕਾਰਨ ਖਰਾਬ ਹੋ ਗਈ ਸੀ | ਜਸਬੀਰ ਸਿੰਘ ਦਾ ਰਿਸ਼ਤੇਦਾਰ ਰੇਸ਼ਮ ਸਿੰਘ ਜਸਬੀਰ ਸਿੰਘ ਦੇ ਖਾਲੀ ਪਲਾਟ ਵਿਚ ਆਪਣੀ ਗੱਡੀ ਖੜ੍ਹੀ ਕਰਦਾ ਸੀ ਅਤੇ ਗਲੀ ਵਿਚੋ ੋਂਗੱਡੀ ਲੰਘਾਉਣ ਸਮੇਂ ਨਾਲੀ ਵਿਚ ਇੱਟਾਂ ਰੱਖਦਾ ਸੀ, ਜਿਸ ਨਾਲ ਪਾਣੀ ਦਾ ਨਿਕਾਸ ਬੰਦ ਹੋ ਜਾਂਦਾ ਸੀ ਤੇ ਗਲੀ ਵਿਚ ਚਿੱਕੜ ਹੋਣ ਕਰਕੇ ਮੈਂ ਜਸਬੀਰ ਸਿੰਘ ਨੂੰ ਕਿਹਾ ਕੇ ਤੇਰਾ ਰਿਸ਼ਤੇਦਾਰ ਰੇਸ਼ਮ ਸਿੰਘ ਗੱਡੀ ਲੰਘਾਉਣ ਸਮੇਂ ਨਾਲੀ ਵਿੱਚ ਇੱਟਾਂ ਰੱਖ ਕੇ ਗੱਡੀ ਲਗਾਉਂਦਾ ਹੈ ਅਤੇ ਗੱਡੀ ਲੰਘਾ ਕੇ ਇੱਟਾਂ ਚੁੱਕ ਕੇ ਨਹੀ ਜਾਂਦਾ ਤਾਂ ਇੰਨ੍ਹੀ ਗੱਲ ਕਾਰਨ ਹੀ ਰਣਜੀਤ ਸਿੰਘ ਪੁੱਤਰ ਜਸਬੀਰ ਸਿੰਘ, ਰਾਜਬੀਰ ਸਿੰਘ ਪੁੱਤਰ ਜਸਬੀਰ ਸਿੰਘ, ਵਿਰਸਾ ਸਿੰਘ ਪੁੱਤਰ ਗੁਰਾ ਸਿੰਘ, ਰੇਸ਼ਮ ਸਿੰਘ ਪੁੱਤਰ ਮਾਨੂ ਸਿੰਘ, ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ, ਜਸਬੀਰ ਸਿੰਘ ਪੁੱਤਰ ਗੁਰਾ ਸਿੰਘ, ਹਰਪਾਲ ਸਿੰਘ ਪੁੱਤਰ ਮਾਨੂ ਸਿੰਘ ਵਾਸੀਅਨ ਠੱਠਗੜ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਨੇ ਹਮਸਲਾਹ ਹੋ ਕੇ ਮੇਰੇ ਗੱਲ ਪੈ ਗਏ ਅਤੇ ਮੇਰੇ ਸੱਟਾਂ ਮਾਰੀਆਂ | ਜਾਂਚ ਅਧਿਕਾਰੀ ਐੱਸ.ਆਈ.ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੰਜਾਬ ਕਾਲਜ ਆਫ਼ ਲਾਅ ਉਸਮਾਂ ਦੀ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਪਿੰਡ ਕਲੇਰ ਨੇ ਯੂਨੀਵਰਸਿਟੀ ਵਿਚੋਂ... ਅਗਲੀ ਖ਼ਬਰ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ 'ਚ ਨਗਰ ਕੌਂਸਲ ਮਜੀਠਾ ਵਾਸਤੇ ਭਾਜਪਾ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।