21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਰਵਣ ਸਿੰਘ ਝੀਤਾ ਸਾਬਕਾ ਫÏਜੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 09-05-2026
ਮਾਨਾਂਵਾਲਾ, 8 ਮਈ (ਗੁਰਦੀਪ ਸਿੰਘ ਨਾਗੀ)-ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦੇ ਮੀਡੀਆ ਇੰਚਾਰਜ ਗੁਰਦੇਵ ਸਿੰਘ ਝੀਤਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸਰਵਣ ਸਿੰਘ ਝੀਤਾ ਸਾਬਕਾ ਫÏਜੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ¢ ਸਰਵਣ ਸਿੰਘ ਝੀਤਾ, ਜਿਨ੍ਹਾਂ ਲੰਮਾ ਸਮਾਂ ਭਾਰਤੀ ਫੌਜ ਵਿਚ ਨÏਕਰੀ ਕੀਤੀ ਅਤੇ 1965 ਤੇ 1971 ਵਿਚ ਪਾਕਿਸਤਾਨ ਵਿਰੁੱਧ ਲੜਾਈ ਵਿਚ ਵੀ ਅਹਿਮ ਭੂਮਿਕਾ ਨਿਭਾਈ¢ ਸਾਬਕਾ ਫੌਜੀ ਸਰਵਣ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਝੀਤਾ ਕਲਾਂ ਵਿਖੇ ਕੀਤਾ ਗਿਆ ਅਤੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਲੜਕਿਆਂ ਗੁਰਦੇਵ ਸਿੰਘ ਝੀਤਾ ਤੇ ਜਗਦੇਵ ਸਿੰਘ ਨੇ ਵਿਖਾਈ¢ ਇਸ ਮੌਕੇ ਭਾਰਤੀ ਫੌਜ ਵਲੋਂ ਸਲਾਮੀ ਵੀ ਦਿੱਤੀ ਗਈ | ਇਸ ਮੌਕੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਜੇ. ਪੀ. ਸਿੰਘ ਰਮਦਾਸ ਸਪੁੱਤਰ ਐੱਮ. ਐੱਲ. ਏ. ਹਲਕਾ ਅਟਾਰੀ, ਰਛਪਾਲ ਸਿੰਘ ਖਿਆਲਾ ਕੌਂਸਲਰ, ਕੁਲਬੀਰ ਸਿੰਘ ਬਿੱਟੂ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਦਲਵਿੰਦਰ ਸਿੰਘ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਪ੍ਰੋ: ਸੁਖਦੇਵ ਸਿੰਘ, ਡੀ. ਐੱਮ. ਕੋਆਪਰੇਟਿਵ ਬੈਂਕ, ਮੀਰਾਂਕੋਟ ਬ੍ਰਦਰਜ ਗੁਰਸਾਹਿਬ ਸਿੰਘ ਢਿੱਲੋਂ, ਇੰਦਰਜੀਤ ਅਲਗੋਕੋਠੀ, ਗੁਰਪ੍ਰੀਤ ਸਿੰਘ ਸਰਪੰਚ, ਕਾਰਜ ਸਿੰਘ ਸਰਪੰਚ, ਕੁਲਬੀਰ ਬਿੱਲੂ ਸਾਬਕਾ ਸਰਪੰਚ, ਗੁਰਦੇਵ ਸਿੰਘ ਕੰਗ, ਮਨਜੀਤ ਸਿੰਘ ਭੁੱਲਰ, ਗੁਰਸ਼ਰਨ ਸਿੰਘ ਤੇੜਾ, ਸ਼ਕਤੀ ਸਿੰਘ, ਕੰਵਲਜੀਤ ਸਿੰਘ ਭੁੱਲਰ ਆਦਿ ਹਾਜ਼ਰ ਹਨ¢

ਪਿਛਲੀ ਖ਼ਬਰ ਮਾਂ ਦਿਵਸ ਤੇ ਰੈੱਡ ਕਰਾਸ ਦਿਵਸ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਨਵੇਂ ਬਣੇ ਅਹੁਦੇਦਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਨਿਯੁਕਤੀ ਪੱਤਰ ਦਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।